ਮਾਮੀ ਦੇ ਪਿਆਰ ‘ਚ ਪਾਗਲ ਹੋ ਕੇ ਮਾਰ ਦਿੱਤਾ ਮਾਮਾ, ਗਲ਼ਾ ਵੱਢ ਕੇ ਲਾਸ਼ ਸੁੱਟ ਆਏ ਖੇਤਾਂ ‘ਚ

ਮਾਮੀ ਦੇ ਪਿਆਰ ‘ਚ ਪਾਗਲ ਹੋ ਕੇ ਮਾਰ ਦਿੱਤਾ ਮਾਮਾ, ਗਲ਼ਾ ਵੱਢ ਕੇ ਲਾਸ਼ ਸੁੱਟ ਆਏ ਖੇਤਾਂ ‘ਚ

ਪਟਨਾ (ਵੀਓਪੀ ਬਿਊਰੋ) ਮਾਮੀ ਦੇ ਪਿਆਰ ਵਿੱਚ ਪਾਗਲ ਹੋ ਕੇ ਇਕ ਨੌਜਵਾਨ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਕਤਲ ਕਰ ਦਿੱਤਾ। ਉਕਤ ਘਟਨਾ ਬਿਹਾਰ ਦੇ ਪਟਨਾ ਜ਼ਿਲ੍ਹਾ ਵਿਖੇ ਵਾਪਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆਈ ਅਤੇ ਫਿਰ ਪੁਲਿਸ ਨੇ ਦੋਸ਼ੀ ਮਾਮੀ, ਭਾਣਜੇ ਤੇ ਉਹਨਾਂ ਦੇ ਇਕ ਦੋਸਤ ਨੂੰ ਕਾਬੂ ਕਰ ਲਿਆ ਹੈ। ਇਹ ਸਾਰੀ ਘਟਨਾ ਪਟਨਾ ਦੇ ਦੀਦਾਰਗੰਜ ਥਾਣਾ ਖੇਤਰ ਦੇ ਫਤਿਹਪੁਰ ਵਿਖੇ ਵਾਪਰੀ।

ਜਾਣਕਾਰੀ ਮੁਤਾਬਕ ਹਾਲ ਹੀ ‘ਚ ਦੀਦਾਰਗੰਜ ਥਾਣਾ ਖੇਤਰ ਦੇ ਫਤਿਹਪੁਰ ‘ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਪੁਲਿਸ ਲਗਾਤਾਰ ਉਸ ਲਾਸ਼ ਦੀ ਸ਼ਨਾਖਤ ਕਰਨ ਵਿੱਚ ਲੱਗੀ ਹੋਈ ਸੀ। ਅਚਾਨਕ ਇਕ ਦਿਨ ਦੀਦਾਰਗੰਜ ਥਾਣੇ ਪਹੁੰਚੇ ਇਕ ਵਿਅਕਤੀ ਨੇ ਮ੍ਰਿਤਕ ਦੀ ਤਸਵੀਰ ਦੇਖ ਕੇ ਪੁਲਿਸ ਨੂੰ ਦੱਸਿਆ ਕਿ ਉਹ ਉਸ ਦਾ ਭਰਾ ਹੈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਸੂਰਜ ਆਪਣੇ ਸਹੁਰੇ ਘਰ ਰਹਿੰਦਾ ਸੀ ਅਤੇ 6 ਫਰਵਰੀ ਤੋਂ ਲਾਪਤਾ ਸੀ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਸੂਰਜ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ।

ਇਸ ਮਾਮਲੇ ਵਿੱਚ ਥਾਣਾ ਟਾਂਡਾ ਦੇ ਐਸਐਸਪੀ ਨੇ ਵਿਸ਼ੇਸ਼ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਅਨੁਸਾਰ ਜਾਂਚ ਦੌਰਾਨ ਮ੍ਰਿਤਕ ਸੂਰਜ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਿਸ ਨੂੰ ਕੁਝ ਸ਼ੱਕ ਹੋਇਆ। ਜਿਸ ਤੋਂ ਬਾਅਦ ਇਹ ਕਹਾਣੀ ਖੁੱਲ ਕੇ ਸਾਹਮਣੇ ਆਈ।ਇਸ ਦੌਰਾਨ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਸੂਰਜ ਦਾ ਵਿਆਹ ਚਾਰ ਸਾਲ ਪਹਿਲਾਂ ਖਾਨਪੁਰ ਵਾਸੀ ਕਾਜਲ ਨਾਲ ਹੋਇਆ ਸੀ। ਇਸ ਦੌਰਾਨ ਦੋਵਾਂ ਦੇ ਇੱਕ ਬੱਚਾ ਵੀ ਹੋਇਆ। ਸਭ ਕੁਝ ਠੀਕ ਚੱਲ ਰਿਹਾ ਸੀ। ਨਾਲ ਹੀ ਰਹਿਣ ਵਾਲਾ ਭਤੀਜਾ ਅਕਸਰ ਆਪਣੀ ਮਾਮੀ ਨੂੰ ਮਿਲਣ ਆਉਂਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਸੂਰਜ ਅਤੇ ਉਸ ਦੀ ਪਤਨੀ ਵਿਚ ਝਗੜਾ ਹੋਣ ਲੱਗਾ।

ਪੁਲਿਸ ਅਨੁਸਾਰ ਭਾਣਜਾ ਆਪਣੀ ਮਾਮੀ ਨੂੰ ਮਿਲਣ ਆਉਂਦਾ ਸੀ ਜਦੋਂ ਕਿ ਉਸ ਦਾ ਮਾਮਾ ਕੰਮ ’ਤੇ ਜਾ ਰਿਹਾ ਸੀ। ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਦੋਹਾਂ ਨੇ ਇਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਵੀ ਕਰ ਲਿਆ। ਇਸ ਦੌਰਾਨ ਮ੍ਰਿਤਕ ਸੂਰਜ ਸ਼ਰਾਬ ਦੇ ਮਾਮਲੇ ਵਿੱਚ ਜੇਲ੍ਹ ਚਲਾ ਗਿਆ। ਉਸ ਤੋਂ ਬਾਅਦ ਮਾਮੀ ਅਤੇ ਭਾਣਜਾ ਹੋਰ ਵੀ ਨੇੜੇ ਆ ਗਏ।

ਸੂਰਜ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਪਤਨੀ ਦੀਆਂ ਕਰਤੂਤਾਂ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਸੂਰਜ ਨੇ ਇਸ ਦਾ ਵਿਰੋਧ ਕੀਤਾ। ਜਿਵੇਂ ਹੀ ਭਾਣਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਭਾਣਜੇਆਕਾਸ਼ ਨੇ ਆਪਣੇ ਦੋਸਤ ਅਜੀਤ ਨਾਲ ਮਿਲ ਕੇ ਆਪਣੇ ਮਾਮੇ ਨੂੰ ਮਾਰਨ ਦੀ ਯੋਜਨਾ ਬਣਾਈ। 7 ਫਰਵਰੀ ਨੂੰ ਆਕਾਸ਼ ਨੇ ਚਾਚਾ ਸੂਰਜ ਨੂੰ ਆਪਣੇ ਦੋਸਤ ਅਜੀਤ ਦੇ ਟੈਂਪੋ ‘ਤੇ ਬਿਠਾ ਦਿੱਤਾ। ਤਿੰਨਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਫਿਰ ਯੋਜਨਾ ਦੇ ਹਿੱਸੇ ਵਜੋਂ ਸੂਰਜ ਨੂੰ ਹੋਰ ਸ਼ਰਾਬ ਪਿਲਾਈ। ਜਦੋਂ ਮਾਮਾ ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ ਤਾਂ ਆਕਾਸ਼ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਪੁਲਿਸ ਨੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਮਾਮੀ, ਭਾਣਜੇ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

error: Content is protected !!