ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਬਿਆਸ ਵਲੋਂ ਹਰ ਮੰਗਲਵਾਰ ਮੁਫਤ ਸਿਹਤ ਸਹੂਲਤਾਂ ਦੇਣ ਦਾ ਐਲਾਨ

ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਬਿਆਸ ਵਲੋਂ ਹਰ ਮੰਗਲਵਾਰ ਮੁਫਤ ਸਿਹਤ ਸਹੂਲਤਾਂ ਦੇਣ ਦਾ ਐਲਾਨ

ਸਾਬਕਾ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਦੀ ਤਸਵੀਰ।

ਲੋੜਵੰਦ ਮਰੀਜਾਂ ਨੂੰ ਮਿਲੇਗਾ ਮੁਫਤ ਇਲਾਜ : ਡਾ ਅਮਰਜੀਤ ਸਿੰਘ

ਬਿਆਸ 13 ਦਸੰਬਰ (ਅਰੁਣ ਕੁਮਾਰ) : ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਬਿਆਸ ਵਲੋਂ ਹੁਣ ਹਫਤੇ ਵਿੱਚ ਇੱਕ ਦਿਨ ਨਿਰਧਿਾਰਤ ਸਮੇਂ ਤੇ ਲੋੜਵੰਦ ਮਰੀਜਾਂ ਨੂੰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਬਿਆਸ ਵਿੱਚ ਕਲੀਨਿਕ ਖੋਲਣ ਉਪਰੰਤ ਸਮੇਂ ਸਮੇਂ ਤੇ ਵੱਖ ਵੱਖ ਪਿੰਡਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਏ ਗਏ ਸਨ।

ਉਨ੍ਹਾਂ ਕਿਹਾ ਕਿ ਹੁਣ ਹਰ ਮੰਗਲਵਾਰ ਸਵੇਰੇ 10 ਤੋਂ ਇੱਕ ਵਜੇ ਤੱਕ ਨਜਦੀਕੀ ਪਿੰਡ ਵਜੀਰ ਭੁੱਲਰ, ਬੁੱਢਾ ਥੇਹ, ਬਾਬਾ ਸਾਵਣ ਸਿੰਘ ਨਗਰ, ਦੋਲੋ ਨੰਗਲ, ਜੋਧੇ, ਸੇਰੋਂ, ਖਾਨਪੁਰ ਅਤੇ ਬੱਲਸਰ੍ਹਾਏ ਦੇ ਵਸਨੀਕ ਲੋੜਵੰਦ ਲੋਕਾਂ ਨੂੰ ਮੁਫਤ ਓ.ਪੀ.ਡੀ, ਮੁਫਤ ਸ਼ੂਗਰ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਵਿੱਚੋਂ ਜਿਹੜੇ ਵੀ ਲੋੜਵੰਦ ਲੋਕ ਮੁਫਤ ਇਲਾਜ ਦੀ ਸਹੂਲਤ ਲੈਣਾ ਚਾਹੁੰਦੇ ਹਨ, ਉਹ ਮੰਗਲਵਾਰ ਨੂੰ ਬਿਆਸ ਵਿਖੇ ਕਲੀਨਿਕ ਆ ਸਕਦੇ ਹਨ।

error: Content is protected !!