ਭਾਰਤੀ ਸਰਹੱਦ ‘ਚ ਵੜੇ ਚੀਨੀ ਸੈਨਿਕਾਂ ਨੂੰ ਪੰਜਾਬੀਆਂ ਨੇ ਲਲਕਾਰੇ ਮਾਰ ਕੇ ਭਜਾਇਆ, ਫਤਹਿ ਪ੍ਰਾਪਤ ਕਰ ਕੇ ਲਾਏ ‘ਬੋਲੇ ਸੋ ਨਿਹਾਲ ਦੇ ਜੈਕਾਰੇ’

ਭਾਰਤੀ ਸਰਹੱਦ ‘ਚ ਵੜੇ ਚੀਨੀ ਸੈਨਿਕਾਂ ਨੂੰ ਪੰਜਾਬੀਆਂ ਨੇ ਲਲਕਾਰੇ ਮਾਰ ਕੇ ਭਜਾਇਆ, ਫਤਹਿ ਪ੍ਰਾਪਤ ਕਰ ਕੇ ਲਾਏ ‘ਬੋਲੇ ਸੋ ਨਿਹਾਲ ਦੇ ਜੈਕਾਰੇ’

ਨਵੀਂ ਦਿੱਲੀ (ਵੀਓਪੀ ਬਿਊਰੋ) ਪਿੱਛਲੇ ਦਿਨੀਂ ਜਦ ਚੀਨੀ ਸੈਨਿਕਾਂ ਨੇ ਭਾਰਤ ਦੇ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤੀ ਤੇ ਚੀਨੀ ਸੈਨਿਕਾਂ ਦੀ ਉਸ ਸਮੇਂ ਝੜਪ ਹੋ ਗਈ, ਜਦ ਚੀਨੀ ਸੈਨਿਕਾਂ ਨੇ ਭਾਰਤੀ ਸੀਮਾ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀ ਸੈਨਿਕਾਂ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ ਹੋਏ ਡੰਡਿਆਂ ਦੇ ਨਾਲ ਵਾਰ ਕਰਦੇ ਹੋਏ ਉਹਨਾਂ ਨੂੰ ਭਜਾ ਦਿੱਤਾ। ਇਸ ਦੌਰਾਨ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਨੌਜਵਾਨ ਬਾਕੀ ਸੈਨਿਕਾਂ ਨੂੰ ਵੀ ਹੱਲਸ਼ੇਰੀ ਦਿੰਦੇ ਹੋਏ ਚੀਨੀ ਸੈਨਿਕਾਂ ਨੂੰ ਖਦੇੜ ਰਹੇ ਹਨ। ਪੰਜਾਬੀ ਨੌਜਵਾਨ ਇਸ ਸਮੇਂ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਢਾਹ ਲਓ ਇੰਨਾ ਨੂੰ, ਮੁੜ ਕੇ ਇਸ ਇੱਧਰ ਮੂੰਹ ਨਾ ਕਰਨ।

ਇਸ ਵੀਡੀਓ ਵਿੱਚ ਸੁਣਾਈ ਦੇ ਰਿਹਾ ਹੈ ਕਿ ਕਿਵੇਂ ਪੰਜਾਬੀ ਨੌਜਵਾਨ ਚੀਨੀ ਸੈਨਿਕਾਂ ਨੂੰ ਲਲਕਾਰ ਰਹੇ ਹਨ ਅਤੇ ਭਾਰਤੀ ਸੈਨਿਕਾਂ ਵਿੱਚ ਜੋਸ਼ ਭਰ ਕੇ ਉਹਨਾਂ ਨੂੰ ਹੱਲ਼ਾਸ਼ੇਰੀ ਦਿੰਦੇ ਹੋਏ ਕਹਿ ਰਹੇ ਹਨ ਕਿ ਚੀਨੀ ਸੈਨਿਕਾਂ ਨੂੰ ਇਸ ਤਰਹਾਂ ਭਜਾਓ ਕਿ ਇਹ ਮੁੜ ਕੇ ਇੱਧਰ ਨੂੰ ਮੂੰਹ ਵੀ ਨਾ ਕਰਨ।ਦੱਸ ਦੇਇਏ ਕਿ  ਸੋਮਵਾਰ ਨੂੰ, ਭਾਰਤੀ ਫੌਜ ਨੇ ਕਿਹਾ ਕਿ ਭਾਰਤ ਦੇ ਪੂਰਬੀ ਸਿਰੇ, ਅਰੁਣਾਚਲ ਪ੍ਰਦੇਸ਼ ਰਾਜ ਦੇ ਤਵਾਂਗ ਸੈਕਟਰ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਝੜਪ ਹੋਈ ਸੀ। ਦੋਵਾਂ ਧਿਰਾਂ ਵਿਚ ਕੁਝ ਸਿਪਾਹੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਇਸ ਦੌਰਾਨ ਜਦ ਚੀਨੀ ਸੈਨਿਕ ਭਾਰਤੀ ਫੌਜ ਦਾ ਸਾਹਮਣਾ ਨਾ ਕਰ ਸਕੇ ਅਤੇ ਪੰਜਾਬੀਆਂ ਦੇ ਹੱਥੋਂ ਹਾਰ ਗਏ ਤਾਂ ਪਿੱਛੇ ਮੁੜ ਗਏ। ਇਸ ਦੌਰਾਨ ਪੰਜਾਬੀਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ। ਇਸ ਤਰਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪਾਸੇ ਪੰਜਾਬੀਆਂ ਦੀ ਤਾਰੀਫ ਹੋ ਰਹੀ ਹੈ।

error: Content is protected !!