Skip to content
Sunday, November 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
14
Ajab Gajab; 3 ਘਰਵਾਲੀਆਂ ਆਪਣੇ 22 ਸਾਲ ਦੇ ਘਰਵਾਲੇ ਲਈ ਮਿਲ ਕੇ ਲੱਭ ਰਹੀਆਂ ਨੇ ਚੌਥੀ ਘਰਵਾਲੀ
international
Latest News
Punjab
Ajab Gajab; 3 ਘਰਵਾਲੀਆਂ ਆਪਣੇ 22 ਸਾਲ ਦੇ ਘਰਵਾਲੇ ਲਈ ਮਿਲ ਕੇ ਲੱਭ ਰਹੀਆਂ ਨੇ ਚੌਥੀ ਘਰਵਾਲੀ
December 14, 2022
Voice of Punjab
Ajab Gajab; 3 ਘਰਵਾਲੀਆਂ ਆਪਣੇ 22 ਸਾਲ ਦੇ ਘਰਵਾਲੇ ਲਈ ਮਿਲ ਕੇ ਲੱਭ ਰਹੀਆਂ ਨੇ ਚੌਥੀ ਘਰਵਾਲੀ
ਵੀਓਪੀ ਬਿਊਰੋ – ਕਦੇ ਸੋਚਿਆਂ ਹੈ ਕਿ ਕੋਈ ਔਰਤ ਆਪਣੇ ਘਰਵਾਲੇ ਲਈ ਦੂਜੀ ਪਤਨੀ ਲੱਭ ਰਹੀ ਹੋਵੇ। ਨਹੀਂ ਜੀ ਇਸ ਤਰਹਾਂ ਤਾਂ ਨਹੀਂ ਹੋ ਸਕਦਾ ਅਤੇ ਉਹ ਵੀ ਭਾਰਤ ਵਿੱਚ ਇਸ ਤਰਹਾਂ ਦਾ ਕੇਸ ਬਹੁਤ ਹੀ ਮੁਸ਼ਕਲ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇਸ ਤਰਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਕੋਈ ਇਕ ਔਰਤ ਨਹੀਂ ਸਗੋਂ ਕਿ 3 ਔਰਤਾਂ ਅਜਿਹੀਆਂ ਹਨ, ਜੋ ਕਿ ਇਕ ਹੀ ਮਰਦ ਦੇ ਨਾਲ ਵਿਆਹੀਆਂ ਹੋਈਆਂ ਹਨ ਅਤੇ ਇੱਕੋਂ ਮਰਦ ਦੀਆਂ ਇਹ 3 ਬੀਵੀਆਂ ਹੁਣ ਆਪਣੇ ਮਰਦ ਦੇ ਲਈ ਚੌਥੀ ਬੀਵੀ ਦੀ ਭਾਲ ਕਰ ਰਹੀਆਂ ਹਨ। ਇਹ ਮਾਮਲਾ ਪਾਕਿਸਤਾਨ ਦੇ ਸਿਆਲਕੋਟ ਦਾ ਹੈ ਅਤੇ ਉਕਤ ਘਰਵਾਲੇ ਦੀ ਉਮਰ ਵੀ ਅਜੇ ਸਿਰਫ 22 ਸਾਲ ਦੀ ਹੈ ਅਤੇ ਉਸ ਦੀਆਂ ਪਹਿਲਾਂ ਹੀ 3 ਘਰਵਾਲੀਆਂ ਹਨ ਅਤੇ ਹੁਣ ਉਹ ਚੌਥੀ ਘਰਵਾਲੀ ਆਪਣੇ ਪਤੀ ਲਈ ਲੱਭ ਰਹੀਆਂ ਹਨ।
ਦੱਸ ਦੇਈਏ ਕਿ ਇਸ ਵਿਅਕਤੀ ਦਾ ਨਾਮ ਅਦਨਾਨ ਹੈ ਅਤੇ ਉਸਦੇ 5 ਬੱਚੇ ਵੀ ਹਨ। ਹੁਣ ਅਦਨਾਨ ਦੀਆਂ ਤਿੰਨੋਂ ਪਤਨੀਆਂ ਮਿਲ ਕੇ ਉਸ ਲਈ ਚੌਥੀ ਪਤਨੀ ਦੀ ਤਲਾਸ਼ ਕਰ ਰਹੀਆਂ ਹਨ। ਉਹ ਖੁਸ਼ੀ ਨਾਲ ਆਪਣੇ ਪਤੀ ਦਾ ਚੌਥੀ ਵਾਰ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਮਾਮਲੇ ਦੀ ਸਿਆਲਕੋਟ ਸਮੇਤ ਪੂਰੇ ਪਾਕਿਸਤਾਨ ਵਿੱਚ ਚਰਚਾ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਅਦਨਾਨ ਦਾ ਪਹਿਲਾ ਵਿਆਹ 16 ਸਾਲ ਦੀ ਉਮਰ ‘ਚ ਹੋਇਆ ਸੀ। ਦੂਜਾ 20 ਸਾਲ ਦੀ ਉਮਰ ਵਿੱਚ ਹੋਇਆ ਅਤੇ ਤੀਜਾ ਪਿਛਲੇ ਸਾਲ ਯਾਨੀ 21 ਸਾਲ ਦੀ ਉਮਰ ਵਿੱਚ ਹੋਇਆ। ਉਨ੍ਹਾਂ ਦੀਆਂ ਪਤਨੀਆਂ ਦੇ ਨਾਂ ਸ਼ੁਮਭਲ, ਸ਼ੁਬਾਨਾ ਅਤੇ ਸ਼ਾਹਿਦਾ ਹਨ। ਹੁਣ ਤਿੰਨੋਂ ਪਤਨੀਆਂ ਮਿਲ ਕੇ ਚੌਥੀ ਪਤਨੀ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਪਰ ਇਸਦੇ ਪਿੱਛੇ ਇੱਕ ਸ਼ਰਤ ਹੈ ਕਿ ਲੜਕੀ ਦਾ ਨਾਮ ਉਸਦੇ ਵਾਂਗ S ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਇਸ ਦੇ ਪਿੱਛੇ ਅਦਨਾਨ ਅਤੇ ਉਨ੍ਹਾਂ ਦੀਆਂ ਪਤਨੀਆਂ ਦਾ ਮੰਨਣਾ ਹੈ ਕਿ ਘਰ ‘ਚ ਖੁਸ਼ਹਾਲੀ ਬਣੀ ਰਹੇ, ਜਿਵੇਂ ਹੁਣ ਤੱਕ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਅਦਨਾਨ ਦੇ ਘਰ ਹਰ ਮਹੀਨੇ ਕਰੀਬ ਡੇਢ ਲੱਖ ਪਾਕਿਸਤਾਨੀ ਰੁਪਏ ਖਰਚ ਹੁੰਦੇ ਹਨ। ਜੋ ਪਰਿਵਾਰ ਦੇ ਗੁਜ਼ਾਰੇ ਅਤੇ ਹੋਰ ਕੰਮਾਂ ਵਿੱਚ ਖਰਚ ਹੁੰਦਾ ਹੈ। ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਵਿਆਹ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਅਦਨਾਨ ਤਿੰਨ ਨੂੰ ਸੰਭਾਲ ਰਿਹਾ ਹੈ ਅਤੇ ਚੌਥੇ ਦੀ ਤਿਆਰੀ ਕਰ ਰਿਹਾ ਹੈ। ਅਦਨਾਨ ਦੀ ਪਹਿਲੀ ਪਤਨੀ ਸ਼ੁੰਭਲ ਤੋਂ ਤਿੰਨ ਅਤੇ ਦੂਜੀ ਪਤਨੀ ਸ਼ੁਬਾਨਾ ਤੋਂ ਦੋ ਬੱਚੇ ਹਨ। ਸ਼ੁਬਾਨਾ ਦੇ ਇੱਕ ਬੱਚੇ ਨੂੰ ਤੀਜੀ ਪਤਨੀ ਸ਼ਾਹਿਦਾ ਨੇ ਗੋਦ ਲਿਆ ਹੈ। ਹਾਲਾਂਕਿ, ਕਈ ਵਾਰ ਅਦਨਾਨ ਦੀਆਂ ਤਿੰਨ ਪਤਨੀਆਂ ਦੋਸ਼ ਲਗਾਉਂਦੀਆਂ ਹਨ ਕਿ ਅਦਨਾਨ ਤਿੰਨਾਂ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਿਹਾ ਹੈ।
Post navigation
ਚੰਡੀਗੜ੍ਹ ਦੇ ਐੱਸਐੱਸਪੀ ਦੇ ਤਬਾਦਲੇ ‘ਤੇ ਮੁੱਖ ਮੰਤਰੀ ਮਾਨ ਨੇ ਚੁੱਕੇ ਸਵਾਲ, ਰਾਜਪਾਲ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਸੁਣਾਈਆਂ- ਖਰੀਆਂ-ਖਰੀਆਂ
ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਮ ‘ਤੇ ਅਸ਼ਲੀਲ ਮੈਸੇਜ ਭੇਜਦਾ ਸੀ ਅਧਿਆਪਕ, ਘਰਦਿਆਂ ਨੇ ਦੇਖੇ ਮੈਸੇਜ ਤਾਂ ਨਿਕਲੀ ਪੈਰਾਂ ਹੇਠੋ ਜ਼ਮੀਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us