ਪਿਓ ਮਾਂ ਨਾਲ ਕਰਦਾ ਸੀ ਕੁੱਟਮਾਰ, ਰੋਕਣ ‘ਤੇ ਮਾਰ’ਤਾ ਜਵਾਨ ਪੁੱਤ, ਲਾਸ਼ ਡਰੰਮ ‘ਚ ਸੁੱਟ ਕੇ ਭਰ’ਤਾ ਸੀਮੈਂਟ

ਪਿਓ ਮਾਂ ਨਾਲ ਕਰਦਾ ਸੀ ਕੁੱਟਮਾਰ, ਰੋਕਣ ‘ਤੇ ਮਾਰ’ਤਾ ਜਵਾਨ ਪੁੱਤ, ਲਾਸ਼ ਡਰੰਮ ‘ਚ ਸੁੱਟ ਕੇ ਭਰ’ਤਾ ਸੀਮੈਂਟ

ਲੁਧਿਆਣਾ (ਵੀਓਪੀ ਬਿਊਰੋ) ਅੱਜਕੱਲ੍ਹ ਲੋਕਾਂ ਦੇ ਖੂਨ ਸਫੈਦ ਹੋਏ ਹਨ ਅਤੇ ਰਿਸ਼ਤਿਆਂ ਦੀ ਮਰਿਆਦਾ ਤਾਂ ਲੋਕ ਭੁੱਲ ਹੀ ਚੁੱਕੇ ਹਨ। ਇਸੇ ਤਰ੍ਹਾਂ ਦੇ ਇਕ ਮਾਮਲੇ ਵਿੱਚ ਲੁਧਿਆਣਾ ਦੇ ਸਲੇਮ ਟਾਬਰੀ ਦੇ ਪਿੰਡ ਭੱਟੀਆਂ ਦੇ ਰਹਿਣ ਵਾਲੇ ਪਿਊਸ਼ ਦਾ ਉਸ ਦੇ ਮਤਰੇਏ ਪਿਤਾ ਨੇ ਸਿਰ ਵਿੱਚ ਵਾਰ ਕਰਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਲਾਸ਼ ਨੂੰ ਲੈ ਕੇ ਛੱਤ ‘ਤੇ ਗਿਆ ਅਤੇ ਉਸ ਨੂੰ ਡਰੰਮ ‘ਚ ਪਾ ਕੇ ਉੱਪਰ ਪਲਸਤਰ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਲੇਮ ਟਾਬਰੀ ਥਾਣੇ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੁਲਜ਼ਮ ਵਿਵੇਕਾਨੰਦ ਮੰਡਲ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।


ਜਾਣਕਾਰੀ ਮੁਤਾਬਕ ਗੀਤਾ ਦਾ ਪਹਿਲਾਂ ਵਿਵੇਕਾਨੰਦ ਮੰਡਲ ਦੇ ਭਰਾ ਹਿੰਮਤ ਨਾਲ ਵਿਆਹ ਹੋਇਆ ਸੀ। ਪੀਯੂਸ਼ ਹਿੰਮਤ ਦਾ ਪੁੱਤਰ ਸੀ। ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਗੀਤਾ ਨੇ ਹਿੰਮਤ ਨੂੰ ਤਲਾਕ ਦੇ ਕੇ ਆਪਣੇ ਛੋਟੇ ਭਰਾ ਵਿਵੇਕਾਨੰਦ ਮੰਡਲ ਨਾਲ ਵਿਆਹ ਕਰਵਾ ਲਿਆ ਅਤੇ ਪਿੰਡ ਤੋਂ ਲੁਧਿਆਣਾ ਆ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ। ਦੋਵਾਂ ਵਿਚਾਲੇ ਘਰੇਲੂ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ।

ਵਿਵੇਕਾਨੰਦ ਮੰਡਲ ਅਕਸਰ ਗੀਤਾ ਨਾਲ ਲੜਦਾ ਰਹਿੰਦਾ ਸੀ। ਪਿਯੂਸ਼ ਆਪਣੀ ਮਾਂ ਨੂੰ ਕੁੱਟਮਾਰ ਹੁੰਦੀ ਦੇਖ ਕੇ ਆਪਣੇ ਮਤਰੇਏ ਪਿਤਾ ਨਾਲ ਬਹਿਸ ਕਰਦਾ ਸੀ ਅਤੇ ਮਾਂ ਨਾਲ ਹੋਈ ਕੁੱਟਮਾਰ ਦਾ ਵਿਰੋਧ ਕਰਦਾ ਸੀ। ਕੁਝ ਦਿਨ ਪਹਿਲਾਂ ਗੀਤਾ ਵਿਵੇਕਾਨੰਦ ਮੰਡਲ ਨਾਲ ਝਗੜਾ ਕਰਕੇ ਆਪਣੀ ਭੈਣ ਦੇ ਘਰ ਚਲੀ ਗਈ ਸੀ। ਇਸ ਤੋਂ ਬਾਅਦ ਵਿਵੇਕਾਨੰਦ ਅਤੇ ਪੀਯੂਸ਼ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਮੁਲਜ਼ਮਾਂ ਨੇ ਪੀਯੂਸ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਲਾਸ਼ ਨੂੰ ਛੱਤ ’ਤੇ ਪਏ ਡਰੰਮ ਵਿੱਚ ਰੱਖ ਦਿੱਤਾ ਅਤੇ ਉਪਰੋਂ ਸੀਮੈਂਟ ਭਰ ਦਿੱਤਾ।

error: Content is protected !!