ਹਰਸਿਮਰਤ ਕੌਰ ਬਾਦਲ ਦਾ ਮੁੱਖ ਮੰਤਰੀ ਮਾਨ ‘ਤੇ ਤੰਜ਼, ਕਿਹਾ- ਸ਼ਰਾਬ ਪੀ ਕੇ ਚਲਾ ਰਹੇ ਨੇ ਸਰਕਾਰ, ਸੂਬੇ ਦੇ ਹਾਲਾਤ ਹੋਏ ਮਾੜੇ

ਹਰਸਿਮਰਤ ਕੌਰ ਬਾਦਲ ਦਾ ਮੁੱਖ ਮੰਤਰੀ ਮਾਨ ‘ਤੇ ਤੰਜ਼, ਕਿਹਾ- ਸ਼ਰਾਬ ਪੀ ਕੇ ਚਲਾ ਰਹੇ ਨੇ ਸਰਕਾਰ, ਸੂਬੇ ਦੇ ਹਾਲਾਤ ਹੋਏ ਮਾੜੇ

ਚੰਡੀਗੜ੍ਹ (ਵੀਓਪੀ ਬਿਊਰੋ) ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਸੰਸਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੂਬ ਖਰੀਆਂ- ਖਰੀਆਂ ਸੁਣਾਈਆਂ ਅਤੇ ਕਿਹਾ ਕਿ ਪੰਜਾਬ ਦੀ ਕਮਾਂਡ ਹੁਣ ਇਕ ਸ਼ਰਾਬੀ ਦੇ ਹੱਥ ਆ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ‘ਚ ਨਸ਼ਿਆਂ ਦੀ ਸਥਿਤੀ ‘ਤੇ ਮਾਨ ਨੂੰ ਘੇਰਦਿਆਂ ਕਿਹਾ- 6 ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਸ ਕੋਨੇ ‘ਚ ਬੈਠੇ ਹੁੰਦੇ ਸਨ। ਜੋ ਸ਼ਰਾਬੀ ਹਾਲਤ ਵਿੱਚ ਸਵੇਰੇ 11 ਵਜੇ ਪਾਰਲੀਮੈਂਟ ਵਿੱਚ ਆਉਂਦਾ ਸੀ, ਉਹੀ ਹੁਣ ਅੱਜ ਪੰਜਾਬ ਚਲਾ ਰਿਹਾ ਹੈ।


ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਪਰ ਪੰਜਾਬ ‘ਚ ਸਰਕਾਰ ਸ਼ਰਾਬ ਪੀ ਕੇ ਚੱਲ ਰਹੀ ਹੈ। ਇਹ ਹਾਲਾਤ ਹਨ।

ਇਸ ਤੋਂ ਬਾਅਦ ਬਾਦਲ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ- ਪੰਜਾਬ ਚੋਣਾਂ ਜਿੱਤਣ ਲਈ ਮਾਨ ਨੇ ਮਾਂ ਤੋਂ ਸਹੁੰ ਚੁੱਕੀ ਕਿ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ। ਕੇਜਰੀਵਾਲ ਨੇ ਕਿਹਾ-ਭਗਵੰਤ ਮਾਨ ਨੇ ਵੱਡੀ ਕੁਰਬਾਨੀ ਦਿੱਤੀ ਹੈ। ਜਨਾਬ, ਆਪ ਕੁਰਬਾਨੀ ਦੇ ਕੇ ਮੁੱਖ ਮੰਤਰੀ ਬਣ ਗਏ, ਪਰ ਪਿਛਲੇ 10 ਮਹੀਨਿਆਂ ਵਿੱਚ ਸਾਡੇ ਪੰਜਾਬ ਦੀ ਹਾਲਤ ਵਿਗੜ ਗਈ ਹੈ।

error: Content is protected !!