ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਪਤਨੀ ਦਾ ਗਲ ਵੱਢ ਕੇ ਲਾਸ਼ ਸੁੱਟੀ ਸੜਕ ਕਿਨਾਰੇ, ਫਿਰ ਰਚੀ ਝੂਠੀ ਕਹਾਣੀ

ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਪਤਨੀ ਦਾ ਗਲ ਵੱਢ ਕੇ ਲਾਸ਼ ਸੁੱਟੀ ਸੜਕ ਕਿਨਾਰੇ, ਫਿਰ ਰਚੀ ਝੂਠੀ ਕਹਾਣੀ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿੱਚ ਉਸ ਸਮੇਂ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਹੋ ਗਿਆ, ਜਦ ਪਤੀ ਨੇ ਆਪਣੀ ਪਤਨੀ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਲੁਧਿਆਣਾ-ਮਾਲੇਰਕੋਟਲਾ ਰੋਡ ‘ਤੇ ਨਹਿਰ ਦੇ ਪੁਲ ਕੋਲ ਸੁੰਨਸਾਨ ਜਗ੍ਹਾ ‘ਤੇ ਸੁੱਟ ਇਕ ਝੂਠੀ ਕਹਾਣੀ ਰੱਚ ਕੇ ਪੁਲਿਸ ਨੂੰ ਵਰਗਲਾਉਣ ਦੀ ਵੀ ਕੋਸ਼ਿਸ਼ ਕੀਤੀ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਨਾਂ ਅਜੇਪਾਲ ਕੌਰ ਹੈ। ਮੁਲਜ਼ਮ ਦੀ ਪਛਾਣ ਜੈਦੇਵ ਜਾਟਵ ਵਾਸੀ ਪਿੰਡ ਟਿੱਬਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਜਿਸ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ। ਇਸ ਲਈ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ, ਉਸ ਨੇ ਅਗਵਾ ਕਰਨ ਦੀ ਝੂਠੀ ਕਹਾਣੀ ਰਚੀ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

error: Content is protected !!