ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਨੇ ਨੈਤਿਕ ਸਿੱਖਿਆ ਦੇ ਇਮਤਿਹਾਨ ਵਿੱਚ ਮੱਲ੍ਹਾ ਮਾਰੀਆ

ਫਿਰੋਜ਼ਪੁਰ ( ਜਤਿੰਦਰ ਪਿੰਕਲ )
ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁਲ ਗੜ੍ਹੀ ਵਿਖੇ ਪੰਜਾਬ ਦੀ ਮਸ਼ਹੂਰ ਧਾਰਮਿਕ ਸ਼ੁਸ਼ਮਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ ਜੋਨ ਵੱਲੋ ਸਕੂਲ ਦੇ ਵਿਦਿਆਰਥੀਆ ਵਿਚ ਸਾਡੇ ਗੁਰੂਆ ਦੀ ਦਿੱਤੀ ਹੋਈ ਸਿਖਿਆ ਤੇ ਚੱਲਣ ਲਈ ਅਤੇ ਅਮਲ ਕਰਨ ਲਈ ਇਕ ਚੰਗੇ ਸੋਚ ਵਾਲੇ ਇਨਸਾਨ ਬਣਾਉਣ ਲਈ ਨੈਤਿਕ ਸਿੱਖਿਆ ਇਮਤਿਹਾਨ 2022 ਮਿਤੀ 23 ਅਗਸਤ 2022 ਨੂੰ ਕਰਵਾਇਆ ਗਿਆ ਸੀ।

ਇਸ ਇਮਤਿਹਾਨ ਵਿੱਚ ਤਿੰਨ ਪੱਧਰ ਤੇ ਇਮਤਿਹਾਨ ਕਰਵਾਇਆ ਗਿਆ ਸੀ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਵੱਲੋ ਜਮਾਤ ਤੀਜੀ ਤੋ ਬਾਰਵੀ ਜਮਾਤ ਦੇ ਵਿਦਿਆਰਥੀਆ ਵੱਲੋਂ ਭਾਗ ਲਿਆ ਗਿਆ। ਇਸ ਇਮਤਿਹਾਨ ਵਿੱਚ ਸੁਖਮਨਦੀਪ ਕੋਰ ਸਤਵੀ ਕਲਾਸ ਨੇ ਚੋਥਾ ਇਨਾਮ ਅਤੇ ਤਿੰਨ ਸੋ ਰੁਪਏ ਨਕਦ ਇਨਾਮ ਪ੍ਰਾਪਤ ਕੀਤਾ ਕਮਲਪ੍ਰੀਤ ਸਿੰਘ ਪੰਜਵੀ ਕਲਾਸ ਅਤੇ ਪਰਭਨੂੰਰ ਕੋਰ ਤੀਜੀ ਕਲਾਸ ਅਤੇ ਸੋਨਮਦੀਪ ਨੋਵੀ ਕਲਾਸ ਨੇ ਮੈਰਿਟ ਸਥਾਨ ਹਾਸਲ ਕੀਤਾ ਅਤੇ ਰਮਨਦੀਪ ਕੌਰ ਅਤੇ ਜਸਕਰਨ ਸਿੰਘ ਉਤਸਾਹ ਵਧਾਉ ਇਨਾਮ ਪ੍ਰਾਪਤ ਕੀਤਾ।

