ਘਰ ‘ਚ ਹੀ ਚਲਾ ਰਹੇ ਸੀ ਦੇਹ ਵਪਾਰ, 26 ਔਰਤਾਂ ਨੂੰ ਕਰਵਾਇਆ ਆਜ਼ਾਦ

ਘਰ ‘ਚ ਹੀ ਚਲਾ ਰਹੇ ਸੀ ਦੇਹ ਵਪਾਰ, 26 ਔਰਤਾਂ ਨੂੰ ਕਰਵਾਇਆ ਆਜ਼ਾਦ

ਮੁੰਬਈ (ਵੀਓਪੀ ਬਿਊਰੋ) ਦੱਖਣੀ ਮੁੰਬਈ ‘ਚ ਇਲਾਕਾ ਵਾਸੀ ਉਸ ਸਮੇਂ ਹੈਰਾਨ ਰਹਿ ਗਏ, ਜਦ ਸਥਾਨਕ ਪੁਲਿਸ ਨੇ ਛਾਪੇਮਾਰੀ ਕਰ ਕੇ ਇੱਕ ਘਰ ਤੋਂ 26 ਔਰਤਾਂ ਨੂੰ ਛੁਡਵਾਇਆ ਹੈ। ਉਕਤ ਔਰਤਾਂ ਨੂੰ ਦੇਹ ਵਪਾਰ ਵਿਚ ਧਕੇਲਿਆ ਜਾ ਰਿਹਾ ਸੀ। ਛਾਪੇਮਾਰੀ ਤੋਂ ਬਾਅਦ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਸੋਸ਼ਲ ਸਰਵਿਸ ਬ੍ਰਾਂਚ (SSB) ਨੇ ਮੰਗਲਵਾਰ ਨੂੰ ਲੈਮਿੰਗਟਨ ਰੋਡ ਖੇਤਰ ਦੀ ਇੱਕ ਇਮਾਰਤ ‘ਤੇ ਗਾਹਕਾਂ ਨੂੰ ਭੇਜਣ ਤੋਂ ਬਾਅਦ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਤਿੰਨ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਦੌਰਾਨ ਇਮਾਰਤ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ ਇਮਾਰਤ ਵਿੱਚ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਇੱਕ ਟੋਆ ਮਿਲਿਆ, ਜਿੱਥੇ 26 ਔਰਤਾਂ ਨੂੰ ਰੱਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਦੀਆਂ ਔਰਤਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਔਰਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾਂਦਾ ਸੀ।

error: Content is protected !!