ਘਰ ਦੇ ਬਾਹਰ ਖੇਡਦੀ 4 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਹਵਸੀ, ਬਲਾਤਕਾਰ ਕਰ ਕੇ ਸੁੱਟ ਗਿਆ ਪਾਰਕ ਨੇੜੇ

ਘਰ ਦੇ ਬਾਹਰ ਖੇਡਦੀ 4 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਹਵਸੀ, ਬਲਾਤਕਾਰ ਕਰ ਕੇ ਸੁੱਟ ਗਿਆ ਪਾਰਕ ਨੇੜੇ

ਦਿੱਲੀ (ਵੀਓਪੀ ਬਿਊਰੋ) ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ‘ਚ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਅਗਲੇ ਦਿਨ ਵੀਰਵਾਰ ਸਵੇਰੇ ਲੜਕੀ ਨੂੰ ਪਾਰਕ ਦੇ ਨੇੜੇ ਗੰਭੀਰ ਹਾਲਤ ਵਿਚ ਪਾਇਆ ਗਿਆ। ਮਾਸੂਮ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਰੋਹਿਣੀ ਦੇ ਅੰਬੇਡਕਰ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਂਚ ਦੌਰਾਨ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ, ਜਿਸ ਵਿੱਚ ਇੱਕ ਨੌਜਵਾਨ ਲੜਕੀ ਨੂੰ ਚੁੱਕਦਾ ਹੋਇਆ ਦਿਖਾਈ ਦੇ ਰਿਹਾ ਹੈ। ਬੁੱਧਵਾਰ ਸ਼ਾਮ ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਭਾਲ ਤੋਂ ਬਾਅਦ ਜਦੋਂ ਲੜਕੀ ਨਹੀਂ ਮਿਲੀ ਤਾਂ ਪੀੜਤ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਵੀਰਵਾਰ ਸਵੇਰੇ ਇਕ ਪਾਰਕ ਦੇ ਕੋਲ ਬੱਚੀ ਗੰਭੀਰ ਹਾਲਤ ਵਿਚ ਮਿਲੀ। ਪਰਿਵਾਰ ਨੇ ਪੁਲਸ ‘ਤੇ ਜਾਂਚ ‘ਚ ਢਿੱਲ-ਮੱਠ ਦਾ ਦੋਸ਼ ਲਗਾਇਆ ਹੈ।

error: Content is protected !!