Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
23
ਸਾਲੀਹਾਰ ਦੇ ਪਿਆਰ ‘ਚ ਪਾਗਲ ਹੋ ਗਿਆ ਦਿਹਾੜੀਦਾਰ, ਅਗਲੀ ਪੈਸਿਆਂ ਲਈ ਕਰਨ ਲੱਗੀ ਬਲੈਕਮੇਲ ਤਾਂ ਕਰ ਲਈ ਖੁਦਕੁਸ਼ੀ
Latest News
Punjab
ਸਾਲੀਹਾਰ ਦੇ ਪਿਆਰ ‘ਚ ਪਾਗਲ ਹੋ ਗਿਆ ਦਿਹਾੜੀਦਾਰ, ਅਗਲੀ ਪੈਸਿਆਂ ਲਈ ਕਰਨ ਲੱਗੀ ਬਲੈਕਮੇਲ ਤਾਂ ਕਰ ਲਈ ਖੁਦਕੁਸ਼ੀ
December 23, 2022
Voice of Punjab
ਸਾਲੀਹਾਰ ਦੇ ਪਿਆਰ ‘ਚ ਪਾਗਲ ਹੋ ਗਿਆ ਦਿਹਾੜੀਦਾਰ, ਅਗਲੀ ਪੈਸਿਆਂ ਲਈ ਕਰਨ ਲੱਗੀ ਬਲੈਕਮੇਲ ਤਾਂ ਕਰ ਲਈ ਖੁਦਕੁਸ਼ੀ
ਪਟਿਆਲਾ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪੇਂਦ ਵਿਚ ਇਕ ਨੌਜਵਾਨ ਜੋ ਕਿ ਦਿਹਾੜੀਦਾਰ ਸੀ, ਆਪਣੇ ਹੀ ਸਾਲੇ ਦੀ ਘਰਵਾਲੀ ਨਾਲ ਪਿਆਰ ਕਰਨ ਲੱਗਾ ਅਤੇ ਇਕ ਦਿਨ ਉਸ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਰਾਜਵੀਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਲੜਕੇ ਦੇ ਉਸ ਦੇ ਹੀ ਸਾਲੇ ਦੀ ਪਤਨੀ ਬਲਜਿੰਦਰ ਕੌਰ ਨਾਲ ਸਬੰਧ ਸਨ। ਇਸ ਬਾਰੇ ਜਦੋਂ ਮਲਕੀਤ ਸਿੰਘ ਦੀ ਪਤਨੀ ਨੂੰ ਪਤਾ ਲੱਗਾ ਤਾਂ ਦੋਵਾਂ ਵਿਚਾਲੇ ਕਾਫੀ ਤਕਰਾਰ ਹੋ ਗਈ। ਬਾਅਦ ‘ਚ ਸਾਲ 2017 ‘ਚ ਦੋਹਾਂ ਦਾ ਤਲਾਕ ਵੀ ਹੋ ਗਿਆ। ਇਸ ਤੋਂ ਬਾਅਦ ਮਲਕੀਤ ਸਿੰਘ ਨੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਪੈਸੇ ਮੁਲਜ਼ਮ ਬਲਜਿੰਦਰ ਕੌਰ ਨੂੰ ਦੇ ਦਿੱਤੇ।
ਇਨ੍ਹੀਂ ਦਿਨੀਂ ਮਲਕੀਤ ਸਿੰਘ ਦਿਹਾੜੀਦਾਰ ਦਾ ਕੰਮ ਕਰਦਾ ਸੀ ਪਰ ਬਲਜਿੰਦਰ ਕੌਰ ਉਸ ਨੂੰ ਹੋਰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੰਦੀ ਸੀ। ਇਸ ਕਾਰਨ ਮਲਕੀਤ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਾ। ਮਾਨਸਿਕ ਪ੍ਰੇਸ਼ਾਨੀ ਕਾਰਨ ਮਲਕੀਤ ਸਿੰਘ ਨੇ ਕੋਈ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਸ਼ੀ ਔਰਤ ਨੂੰ ਨਾਮਜ਼ਦ ਕਰ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
Post navigation
ਰਾਜ਼ੀਨਾਮਾ ਕਰਵਾਉਣ ਲਈ ਏਐੱਸਆਈ ਮੰਗ ਰਿਹਾ ਸੀ 5 ਹਜ਼ਾਰ ਰੁਪਏ, ਦੂਜੀ ਕਿਸ਼ਤ ਲੈਣ ਆਇਆ ਕਾਬੂ
8 ਨਾਬਾਲਿਗ ਕੁੜੀਆਂ ਨੇ ਮਾਰ ਦਿੱਤਾ 60 ਸਾਲ ਦਾ ਬਜ਼ੁਰਗ, ਘਟਨਾ ਜਾਣ ਕੇ ਫੜ ਲਵੋਗੇ ਆਪਣਾ ਸਿਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us