ਸਟੇਜ ‘ਤੇ ਡਾਂਸ ਕਰਦੀ ਡਾਂਸਰ ‘ਤੇ 2 ਬਰਾਤੀਆਂ ਦਾ ਆ ਗਿਆ ਦਿਲ, ਬਹਿਲਾ ਕੇ ਲੈ ਗਏ ਤੇ ਕਰ’ਤਾ ਕਾਰਾ, ਵਿਆਹ ‘ਚ ਪੈ ਗਿਆ ਰੌਲਾ ਤਾਂ ਕਰਵਾ’ਤਾ ਪਰਚਾ

ਸਟੇਜ ‘ਤੇ ਡਾਂਸ ਕਰਦੀ ਡਾਂਸਰ ‘ਤੇ 2 ਬਰਾਤੀਆਂ ਦਾ ਆ ਗਿਆ ਦਿਲ, ਬਹਿਲਾ ਕੇ ਲੈ ਗਏ ਤੇ ਕਰ’ਤਾ ਕਾਰਾ, ਵਿਆਹ ‘ਚ ਪੈ ਗਿਆ ਰੌਲਾ ਤਾਂ ਕਰਵਾ’ਤਾ ਪਰਚਾ

ਮੱਧ ਪ੍ਰਦੇਸ਼ (ਵੀਓਪੀ ਬਿਊਰੋ) ਸਥਾਨਕ ਸੂਬੇ ਦੇ ਇਲਾਕਾ ਸ਼ਿਵਪੁਰੀ ‘ਚ ਇਕ ਵਿਆਹ ਸਮਾਗਮ ਵਿਚ ਉਸ ਸਮੇਂ ਖਲਲ ਪੈ ਗਈ, ਜਦ 2 ਸ਼ਰਾਬੀ ਬਰਾਤੀਆਂ ਦਾ ਦਿਲ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਡਾਂਸ ਕਰਦੀ ਇਕ ਡਾਂਸਰ ਉੱਪਰ ਆ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਬਹਿਲਾ ਕੇ ਆਪਣੇ ਨਾਲ ਲਿਜਾ ਕੇ ਬਲਾਤਕਾਰ ਕਰ ਦਿੱਤਾ ਅਤੇ ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਮਾਮਲਾ ਸ਼ਿਵਪੁਰੀ ਜ਼ਿਲੇ ਦੇ ਖਾਨਿਆਧਨਾ ਇਲਾਕੇ ਦਾ ਹੈ। ਪੁਲਸ ਨੇ ਦੱਸਿਆ ਕਿ ਖਾਨਿਆਧਾਨਾ ਥਾਣਾ ਖੇਤਰ ‘ਚ ਰਹਿਣ ਵਾਲੀ 35 ਸਾਲਾ ਔਰਤ ਸਟੇਜ ਡਾਂਸਰ ਹੈ ਅਤੇ ਬੁੱਧਵਾਰ ਨੂੰ ਆਪਣੇ ਪਤੀ ਨਾਲ ਨੇੜਲੇ ਪਿੰਡ ‘ਚ ਪਰਫਾਰਮ ਕਰਨ ਜਾ ਰਹੀ ਸੀ। ਇਸ ਦੌਰਾਨ ਜੇਰਾ ਵੈਲੀ ਨੇੜੇ ਦੋ ਵਿਅਕਤੀਆਂ ਨੇ ਵਾਰੀ-ਵਾਰੀ ਔਰਤ ਨਾਲ ਬਲਾਤਕਾਰ ਕੀਤਾ। ਔਰਤ ਨੇ ਕਿਸੇ ਤਰ੍ਹਾਂ ਆਪਣੇ ਪਤੀ ਕੋਲ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ। ਦੋਵੇਂ ਪੁਲਿਸ ਕੋਲ ਪਹੁੰਚ ਗਏ। ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਦੋਵਾਂ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!