Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
26
ਹਰਭਜਨ ਮਾਨ ‘ਤੇ ਲੱਗੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਦੋਸ਼, ਐੱਨਆਰਆਈਜ਼ ਨੇ ਕਿਹਾ- ਉਹ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੇ ਸੀ ਪਰ ਅਸੀ ਤਾਂ ਠੱਗੇ ਗਏ
international
Latest News
Punjab
ਹਰਭਜਨ ਮਾਨ ‘ਤੇ ਲੱਗੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਦੋਸ਼, ਐੱਨਆਰਆਈਜ਼ ਨੇ ਕਿਹਾ- ਉਹ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੇ ਸੀ ਪਰ ਅਸੀ ਤਾਂ ਠੱਗੇ ਗਏ
December 26, 2022
Voice of Punjab
ਹਰਭਜਨ ਮਾਨ ‘ਤੇ ਲੱਗੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਦੋਸ਼, ਐੱਨਆਰਆਈਜ਼ ਨੇ ਕਿਹਾ- ਉਹ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੇ ਸੀ ਪਰ ਅਸੀ ਤਾਂ ਠੱਗੇ ਗਏ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬੀ ਗਾਇਕ ਅਤੇ ਅਭਿਨੇਤਾ ਹਰਭਜਨ ਮਾਨ ਦੇ ਖਿਲਾਫ ਅਰਬਪਤੀ ਪਰਵਾਸੀ ਭਾਰਤੀ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਲਗਭਗ 2.5 ਕਰੋੜ ਰੁਪਏ ਦੇ ਘਪਲੇ ਦਾ ਇਲਜ਼ਾਮ ਲਗਾਉਂਦੇ ਹੋਏ ਸਿਵਲ ਕੋਰਟ ਮੋਹਾਲੀ ਵਿੱਚ ਪਹੁੰਚ ਕੀਤੀ ਹੈ। ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐਚਐਮ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ 2023 ਨੂੰ ਜਵਾਬ ਅਤੇ ਆਧਾਰ ਵੇਰਵੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਹਾਰਵੇ ਨੇ ਦੱਸਿਆ ਕਿ ਉਸ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਰੁਪਏ ਵੀ ਚੈੱਕ ਰਾਹੀਂ ਅਦਾ ਕੀਤੇ ਪਰ ਹਰਭਜਨ ਮਾਨ ਨੇ ਫਿਲਮ ਦੇ ਨਿਰਮਾਣ ‘ਤੇ ਇਕ ਪੈਸਾ ਵੀ ਨਹੀਂ ਖਰਚਿਆ ਅਤੇ ਬਹੁਤ ਹੀ ਘੱਟ ਬਜਟ ‘ਚ ਕੰਮ ਪੂਰਾ ਕੀਤਾ। ਹਰਭਜਨ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਮੀ ਕਲਾਕਾਰਾਂ ਦੀ ਥਾਂ ਕਈ ਨਵੇਂ ਚਿਹਰੇ ਪੇਸ਼ ਕੀਤੇ ਗਏ ਹਨ।
ਹਾਰਵੈਸਟ ਟੈਨਿਸ ਅਕੈਡਮੀ ਅਤੇ ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਕੁਲਾਰ ਲੁਧਿਆਣਾ ਦੇ ਮਾਲਕ ਪ੍ਰਵਾਸੀ ਭਾਰਤੀ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਫਿਲਮ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਤੋਂ ਫਿਲਮ ਨਿਰਮਾਣ ਵਿੱਚ ਆਏ ਹਨ। ਪਰ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਮਾਨ ਦੇ ਖਿਲਾਫ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਸਾਰੰਗ ਫਿਲਮ ਪ੍ਰੋਡਕਸ਼ਨ ਦੇ ਨਿਰਦੇਸ਼ਕ ਅਟਾਰਨੀ ਅਨੀਸ਼ ਸੀ ਜੌਨ ਰਾਹੀਂ ਸ਼ਿਕਾਇਤ ਦਰਜ ਕਰਵਾਈ ਹੈ। ਜੌਨ ਦੇ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਰਭਜਨ ਮਾਨ ਤੇ ਉਸ ਦੇ ਸਾਥੀ ਗੁਰਬਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ। ਅਦਾਲਤ ਦਾ ਜੋ ਵੀ ਫੈਸਲਾ ਆਵੇਗਾ, ਉਹ ਸਵੀਕਾਰ ਕਰਨਗੇ।
ਹਰਵਿੰਦਰ ਸਰਾਂ ਹਾਰਵੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਦੇ ਉਦੇਸ਼ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਇਆ ਸੀ। ਇਸ ਦੇ ਲਈ ਉਸਨੇ ਆਪਣੇ ਦੋਸਤ ਐਨਆਰਆਈ ਦਰਸ਼ਨ ਰੰਗੀ ਨਾਲ ਮਿਲ ਕੇ ਸਾਰੰਗ ਫਿਲਮ ਪ੍ਰੋਡਕਸ਼ਨ ਕੰਪਨੀ ਬਣਾਈ। ਦੋਵਾਂ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਵੱਡਾ ਨਿਵੇਸ਼ ਕਰਨ ਦਾ ਸੁਪਨਾ ਦੇਖਿਆ। ਕੈਨੇਡਾ ਦੇ ਵੈਨਕੂਵਰ ਤੋਂ ਹਰਵਿੰਦਰ ਸਰਾਂ ਨੇ ਦੱਸਿਆ ਕਿ ਉਹ ਹਰਭਜਨ ਮਾਨ ਨੂੰ ਤੀਹ ਸਾਲਾਂ ਤੋਂ ਜਾਣਦਾ ਹੈ।
ਐਮਓਯੂ ਦੀਆਂ ਸ਼ਰਤਾਂ ਅਨੁਸਾਰ ਸ਼ੂਟਿੰਗ ਦੌਰਾਨ ਹਰ ਮਹੀਨੇ ਖਾਤੇ ਦਾ ਭੁਗਤਾਨ ਕਰਨ ਦਾ ਸਮਝੌਤਾ ਵੀ ਟੁੱਟ ਗਿਆ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੱਕੇ ਬਿੱਲ ਨਹੀਂ ਦਿੱਤੇ ਗਏ। ਆਖਿਰਕਾਰ, ਇਹ ਫਿਲਮ ਇਸ ਸਾਲ ਮਈ ਵਿੱਚ ਰਿਲੀਜ਼ ਹੋਈ ਸੀ ਅਤੇ ਦੋ ਹਫ਼ਤਿਆਂ ਬਾਅਦ ਸਿਨੇਮਾਘਰਾਂ ਵਿੱਚ ਫਲਾਪ ਹੋ ਗਈ ਸੀ। ਹਰਵੀ ਅਤੇ ਦਰਸ਼ਨ ਰੰਗੀ ਨੇ ਕਿਹਾ ਕਿ ਉਨ੍ਹਾਂ ਨੇ ਵਾਅਦੇ ਮੁਤਾਬਕ ਪਾਰਦਰਸ਼ੀ ਢੰਗ ਨਾਲ ਖਾਤੇ ਨਿਪਟਾਉਣ ਲਈ ਹਰਭਜਨ ਮਾਨ ਨਾਲ ਕਈ ਵਾਰ ਗੱਲ ਕੀਤੀ ਪਰ ਹਰ ਵਾਰ ਟਾਲ-ਮਟੋਲ ਕੀਤੀ ਗਈ ਅਤੇ ਅੱਜ ਤੱਕ ਉਨ੍ਹਾਂ ਨੂੰ ਖਾਤੇ ਨਹੀਂ ਦਿੱਤੇ ਗਏ। ਆਖਿਰ ਅੱਕ ਕੇ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੋਵਾਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਇਨਸਾਫ਼ ਦੀ ਮੰਗ ਵੀ ਕੀਤੀ ਹੈ।
Post navigation
ਕੋਰੋਨਾ ਦੇ ਨਵੇਂ ਵੈਂਰੀਐਂਟ ਦੀ ਦਸਤਕ; ਪੰਜਾਬ ‘ਚ ਸੈਂਪਲਿੰਗ ਸੁਸਤ, ਇਨ੍ਹਾਂ ਜ਼ਿਲ੍ਹਿਆਂ ‘ਚ ਮਿਲੇ ਕੇਸ
ਸਹੁਰੇ ਪਰਿਵਾਰ ‘ਚ ਦੁਖੀ ਸੀ ਭੈਣ ਤਾਂ ਪਰੇਸ਼ਾਨ ਭਰਾ ਨੇ ਕਰ ਲਈ ਖੁਦਕੁਸ਼ੀ, ਕਿਹਾ- ਭੈਣ ਨਾਲ ਕੁੱਟਮਾਰ ਕਰਦੇ ਨੇ, ਇਸ ਲਈ ਜਾਨ ਦੇ ਰਿਹਾ ਹਾਂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us