ਛੁੱਟੀ ਆਏ ਫੌਜੀ ਦੇ ਘਰ ਵਿਛੇ ਸੱਥਰ, ਧੁੰਦ ਕਾਰਨ ਟਕਰਾਏ ਮੋਟਰਸਾਈਕਲ, ਥਾਈਂ ਹੋਈ ਮੌਤ

ਛੁੱਟੀ ਆਏ ਫੌਜੀ ਦੇ ਘਰ ਵਿਛੇ ਸੱਥਰ, ਧੁੰਦ ਕਾਰਨ ਟਕਰਾਏ ਮੋਟਰਸਾਈਕਲ, ਥਾਈਂ ਹੋਈ ਮੌਤ

ਲੁਧਿਆਣਾ (ਵੀਓਪੀ ਬਿਊਰੋ) ਭਾਰਤੀ ਫੌਜ ਵਿੱਚ ਦੇਸ਼ ਲਈ ਸੇਵਾ ਕਰ ਰਹੇ ਅਤੇ ਸਰਹੱਦਾਂ ਦੀ ਰਾਖੀ ਕਰ ਰਹੇ ਫੌਜੀ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਦੀ ਛੁੱਟੀ ਉਸ ਦੀ ਆਖਰੀ ਛੁੱਟੀ ਹੋਵੇਗੀ ਅਤੇ ਉਸ ਦੇ ਘਰ ਹੀ ਮਾਤਮ ਦਾ ਮਾਹੌਲ ਬਣ ਜਾਵੇਗਾ। ਪਰ ਇਸ ਵਾਰ ਪੈ ਰਹੀ ਕੜਾਕੇ ਦੀ ਠੰਢ ਕਾਰਨ ਅਤੇ ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਹਲਕਾ ਜਗਰਾਓਂ ਵਿਖੇ ਭਿੜੇ 2 ਮੋਟਰਸਾਈਕਲਾਂ ਵਿੱਚ ਇਕ ਫੌਜੀ ਜਵਾਨ ਦੀ ਮੌਤ ਹੋ ਗਈ। ਇਸਸ ਦੁੱਖਦਾਈ ਖਬਰ ਦਾ ਪਤਾ ਲੱਗਦੇ ਹੀ ਫੌਜੀ ਦੇ ਘਰ ਸੱਥਰ ਵਿੱਛ ਗਏ।

ਜਾਣਕਾਰੀ ਅਨੁਸਾਰ ਪਿੰਡ ਅਖਾੜਾ ਵਾਸੀ ਜਤਿੰਦਰ ਸਿੰਘ ਫ਼ੌਜ ਤੋਂ ਛੁੱਟੀ ਆਇਆ ਹੋਇਆ ਸੀ। ਬੀਤੀ ਰਾਤ ਘਰੋਂ ਨੇੜੇ ਹੀ ਰਹਿੰਦੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਇਸੇ ਦੌਰਾਨ ਅੱਗਿਓਂ ਆ ਰਹੇ ਇੱਕ ਮੋਟਰਸਾਈਕਲ ਨਾਲ ਫ਼ੌਜੀ ਦਾ ਮੋਟਰਸਾਈਕਲ ਧੁੰਦ ਕਾਰਨ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਤਿੰਦਰ ਸਿੰਘ ਦੀ ਡਿੱਗਦਿਆਂ ਹੀ ਮੌਕੇ ’ਤੇ ਮੌਤ ਹੋ ਗਈ।

error: Content is protected !!