ਆਸ਼ਿਕੀ ਦੀ ਪੱਟੀ ਨੇ ਪ੍ਰੇਮੀ ਨਾਲ ਮਿਲ ਕੇ ਮਾਰ ਲਿਆ ਆਪਣੇ ਹੀ ਸਿਰ ਦਾ ਸਾਈਂ, ਘਰਦਿਆਂ ਨੂੰ ਕਹਿੰਦੀ ਜਲਦੀ-ਜਲਦੀ ਸੰਸਕਾਰ ਕਰ ਦਿਓ

ਆਸ਼ਿਕੀ ਦੀ ਪੱਟੀ ਨੇ ਪ੍ਰੇਮੀ ਨਾਲ ਮਿਲ ਕੇ ਮਾਰ ਲਿਆ ਆਪਣੇ ਹੀ ਸਿਰ ਦਾ ਸਾਈਂ, ਘਰਦਿਆਂ ਨੂੰ ਕਹਿੰਦੀ ਜਲਦੀ-ਜਲਦੀ ਸੰਸਕਾਰ ਕਰ ਦਿਓ

ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਪਿੰਡ ਸੰਸਾਰਾ ਕਲਾਂ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਮ੍ਰਿਤਕ ਦੇ ਜੀਜਾ ਹਰਪਾਲ ਸਿੰਘ ਵਾਸੀ ਸ਼ਾਹੂਰਾ ਥਾਣਾ ਲੋਪੋਕੇ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਤੇ ਉਸ ਦੇ ਸਾਥੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪਿੰਡ ਸ਼ਹੂਰਾ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਪਿੰਡ ਸੈਂਸਰਾ ਕਲਾਂ ਦੇ ਪਰਮਜੀਤ ਸਿੰਘ ਨੇ ਉਸ ਦੇ ਜੀਜਾ ਜਗਪ੍ਰੀਤ ਸਿੰਘ ਦੇ ਮੋਬਾਈਲ ’ਤੇ ਫੋਨ ਕਰਕੇ ਕਿਹਾ ਕਿ ਮੰਗਲ ਸਿੰਘ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਉਹ ਆਪਣੀ ਪਤਨੀ ਸੰਦੀਪ ਕੌਰ ਨਾਲ ਪਹੁੰਚ ਗਿਆ। ਉਥੇ ਮੰਗਲ ਸਿੰਘ ਦੀ ਲਾਸ਼ ਕੰਬਲ ਨਾਲ ਢਕੀ ਹੋਈ ਘਰ ਦੀ ਲਾਬੀ ਵਿੱਚ ਪਈ ਸੀ। ਮੰਗਲ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਉਸ ਦਾ ਪਤੀ ਦਵਾਈ ਲੈਣ ਲਈ ਸਾਈਕਲ ‘ਤੇ ਪਿੰਡ ਗੁਰੂ ਕਾ ਬਾਗ ਘੁੱਕੇਵਾਲੀ ਗਿਆ ਸੀ।

ਮੰਗਲ ਰਾਤ 11 ਵਜੇ ਵਾਪਸ ਆਇਆ ਅਤੇ ਦੱਸਿਆ ਕਿ ਰਸਤੇ ‘ਚ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਸੀ। ਮੰਗਲ ਸਿੰਘ ਦੇ ਸਿਰ ਤੋਂ ਟੋਪੀ ਲਾਹ ਕੇ ਦੇਖਿਆ ਕਿ ਡੂੰਘਾ ਜ਼ਖ਼ਮ ਸੀ ਅਤੇ ਖੂਨ ਨਾਲ ਲੱਥਪੱਥ ਸੀ। ਜਦੋਂ ਮੰਗਲ ਸਿੰਘ ਦੀ ਪਤਨੀ ਨੂੰ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਹੁਣ ਪੁਲਿਸ ਨੂੰ ਕੀ ਦੱਸੀਏ, ਚਲੋ ਸੰਸਕਾਰ ਦੀ ਤਿਆਰੀ ਕਰ ਲਈਏ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਉਸ ਦੀ ਭਰਜਾਈ ਮਨਪ੍ਰੀਤ ਪਿੰਡ ਸੈਂਸਰਾ ਖੁਰਦ ਵਿੱਚ ਇੱਕ ਬੁਟੀਕ ਵਿੱਚ ਕੰਮ ਕਰਦੇ ਹਨ। ਬੁਟੀਕ ਨੇੜੇ ਦਰਜ਼ੀ ਦਾ ਕੰਮ ਕਰਨ ਵਾਲੇ ਰੋਸ਼ਨ ਨਾਲ ਪ੍ਰੇਮ ਸਬੰਧ ਸਨ। ਇਸ ਦਾ ਪਤਾ ਉਸ ਦੇ ਪਤੀ ਮੰਗਲ ਸਿੰਘ ਨੂੰ ਲੱਗ ਗਿਆ ਸੀ ਅਤੇ ਇਸੇ ਕਾਰਨ ਉਨਾਂ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ।

error: Content is protected !!