Viral Video ; ਮੁੱਖ ਮੰਤਰੀ ਦੇ ਸਲਾਹਕਾਰ ਚੱਲਦੀ ਪ੍ਰੈਸ ਕਾਨਫਰੰਸ ‘ਚ ਸਾਰਿਆਂ ਸਾਹਮਣੇ ਹੀ ਸੌਂ ਗਏ, ਸਿਆਸੀ ਵਿਰੋਧੀ ਕਹਿੰਦੇ- ਵਿਕਾਸ ਕਰਦੇ-ਕਰਦੇ ਥੱਕ ਗਏ ਹੁਣੇ ਆ ਵਿਚਾਰੇ

Viral Video ; ਮੁੱਖ ਮੰਤਰੀ ਦੇ ਸਲਾਹਕਾਰ ਚੱਲਦੀ ਪ੍ਰੈਸ ਕਾਨਫਰੰਸ ‘ਚ ਸਾਰਿਆਂ ਸਾਹਮਣੇ ਹੀ ਸੌਂ ਗਏ, ਸਿਆਸੀ ਵਿਰੋਧੀ ਕਹਿੰਦੇ- ਵਿਕਾਸ ਕਰਦੇ-ਕਰਦੇ ਥੱਕ ਗਏ ਹੁਣੇ ਆ ਵਿਚਾਰੇ

ਰਾਜਸਥਾਨ (ਵੀਓਪੀ ਬਿਊਰੋ) ਰਾਜਸਥਾਨ ਦੇ ਮੁੱਖ ਮੰਤਰੀ ਦੇ ਸਲਾਹਕਾਰ ਦੀ ਵੀਡੀਓ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ Viral Video ਨੂੰ ਟਵਿੱਟਰ ਉੱਪਰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਲਾਹਕਾਰ ਸੰਯਮ ਇੱਕ ਮੀਟਿੰਗ ਦੌਰਾਨ ਸੌਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਜੇਪੀ ਨੇ ਲੋਢਾ ‘ਤੇ ਚੁਟਕੀ ਲਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗਹਿਲੋਤ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਵਿਆਖਿਆ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਿਰੋਹੀ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਮਹਿੰਦਰ ਚੌਧਰੀ ਸਰਕਾਰ ਦੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਨੂੰ ਗਿਣ ਰਹੇ ਸਨ। ਮਹਿੰਦਰ ਚੌਧਰੀ ਦੇ ਕੋਲ ਸੀਐਮ ਗਹਿਲੋਤ ਦੇ ਸਲਾਹਕਾਰ ਅਤੇ ਵਿਧਾਇਕ ਸੰਯਮ ਲੋਢਾ ਬੈਠੇ ਸਨ। ਪ੍ਰੋਗਰਾਮ ਦੌਰਾਨ ਹੀ ਉਹ ਸੌਂ ਗਿਆ। ਉਹ ਮੰਤਰੀ ਦੇ ਕੋਲ ਬੈਠਾ ਆਰਾਮ ਨਾਲ ਘੁਰਾੜੇ ਮਾਰਦਾ ਰਿਹਾ।

ਕੁਝ ਦੇਰ ਬਾਅਦ ਵਿਧਾਇਕ ਸੰਯਮ ਲੋਢਾ ਜਾਗ ਗਏ ਪਰ ਉਦੋਂ ਤੱਕ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ ਕਿ ‘ਮੁੱਖ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਸਮਯਨ ਲੋਢਾ, ਵਿਧਾਇਕ, ਰਾਜਸਥਾਨ ਨੂੰ ਮਾਡਲ ਸੂਬਾ ਬਣਾਉਣ ਤੋਂ ਬਾਅਦ ਥੱਕੇ ਹੋਏ ਸੌਂ ਰਹੇ ਹਨ’।

error: Content is protected !!