ਕੈਨੇਡਾ ‘ਚ ਇਕ ਹੋਰ ਪੰਜਾਬੀ ਦਾ ਕਤਲ, ਚਾਵਾਂ ਨਾਲ ਭੇਜੇ ਮਾਪਿਆਂ ਦੇ ਨੌਜਵਾਨ ਪੁੱਤ ਦੀ ਮਿਲੀ ਲਾਸ਼ 

ਕੈਨੇਡਾ ‘ਚ ਇਕ ਹੋਰ ਪੰਜਾਬੀ ਦਾ ਕਤਲ, ਚਾਵਾਂ ਨਾਲ ਭੇਜੇ ਮਾਪਿਆਂ ਦੇ ਨੌਜਵਾਨ ਪੁੱਤ ਦੀ ਮਿਲੀ ਲਾਸ਼

ਮਾਹਿਲਪੁਰ (ਵੀਓਪੀ ਬਿਊਰੋ) ਮਾਪਿਆਂ ਦੀਆਂ ਰੀਝਾਂ ਪੂਰੀਆਂ ਕਰਨ ਦੇ ਲਈ ਚਾਵਾਂ ਦੇ ਨਾਲ ਕੈਨੇਡਾ ਗਏ ਮਾਪਿਆਂ ਦੇ ਲਾਡਲੇ ਪੁੱਤ ਦੀ ਲਾਸ਼ ਮਿਲਣ ਤੋਂ ਬਾਅਦ ਹਰ ਪੰਜਾਬੀ ਦਾ ਦਿਲ ਪਸੀਜਿਆ ਗਿਆ। ਮੁੱਢਲੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਇਸ ਨੌਜਵਾਨ ਦੀ ਲੁੱਟ ਦੀ ਨੀਅਤ ਦੇ ਨਾਲ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਮਾਹਿਲਪੁਰ ਦੇ ਨਾਲ ਲਗਦੇ ਪਿੰਡ ਚੰਦੇਲੀ ਦੇ ਮੋਹਿਤ (28) ਵਜੋਂ ਹੋਈ ਹੈ।

ਲੁਟੇਰੇ ਮੋਹਿਤ ਦਾ ਸਾਰਾ ਕੀਮਤੀ ਸਾਮਾਨ ਪਰਸ, ਗਹਿਣੇ ਤੇ ਹੋਰ ਚੀਜ਼ਾਂ ਲੁੱਟ ਕੇ ਲੈ ਗਏ ਅਤੇ ਕਤਲ ਕਰ ਦਿੱਤਾ। ਮੋਹਿਤ 5 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਉਕਤ ਘਟਨਾ ਤੋਂ ਬਾਅਦ ਘਰ ‘ਚ ਮਾਤਮ ਦਾ ਮਾਹੌਲ ਹੈ।

ਮ੍ਰਿਤਕ ਦੇ ਪਿਤਾ ਤਰਲੋਕ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੋਹਿਤ 5 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਇਸ ਪਿੱਛੋਂ ਉਹ ਉਥੇ ਪੱਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸਦੇ ਚਾਚੇ ਦਾ ਪੁੱਤ ਅਰਮਾਨ ਵੀ ਕੈਨੇਡਾ ਗਿਆ ਸੀ, ਜਿਸ ਨੇ ਲੰਘੇ ਐਤਵਾਰ ਉਨ੍ਹਾਂ ਨੂੰ ਮੋਹਿਤ ਦੇ ਗੁੰਮ ਹੋਣ ਬਾਰੇ ਦੱਸਿਆ ਅਤੇ ਨਵੇਂ ਸਾਲ ‘ਤੇ ਮੋਹਿਤ ਦੀ ਕਾਰ ਦਾ ਸੁੰਨਸਾਨ ਇਲਾਕੇ ਵਿੱਚ ਪਤਾ ਲੱਗਿਆ, ਜਿਥੇ ਉਸਦੀ ਕਾਰ ਵਿੱਚ ਲਾਸ਼ ਪਈ ਸੀ।

error: Content is protected !!