ਕੈਨੇਡਾ ਤੋਂ ਬਾਅਦ ਹੁਣ ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਸ਼ਰੇਆਮ ਮਾਰੀਆਂ ਗੋਲਿਆਂ

ਕੈਨੇਡਾ ਤੋਂ ਬਾਅਦ ਹੁਣ ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਸ਼ਰੇਆਮ ਮਾਰੀਆਂ ਗੋਲਿਆਂ

ਮੋਗਾ (ਵੀਓਪੀ ਬਿਊਰੋ) ਜਿੱਥੇ ਪਹਿਲਾਂ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਸੀ ਕਿ ਉੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਹੀ ਹੁਣ ਮਨੀਲਾ ਵਿਚ ਵੀ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਮੋਗਾ ਜ਼ਿਲੇ ਨਾਲ ਸਬੰਧ ਰੱਖਦਾ ਸੀ।

 ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਕਈ ਵਰ੍ਹੇ ਪਹਿਲਾਂ ਆਪਣੇ ਸੁਹਨਿਰੀ ਭਵਿੱਖ ਲਈ ਫਿਲਪੀਨ ਦੇ ਸ਼ਹਿਰ ਮਨੀਲਾ ਵਿਚ ਗਿਆ ਸੀ। ਉਹ ਨੌਜਵਾਨਾਂ ਨੂੰ ਕੋਚਿੰਗ ਵੀ ਦੇ ਰਿਹਾ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਆਪਣੇ ਕੰਮ ਤੋਂ ਵਾਪਿਸ ਆ ਰਹੇ ਦੀ ਅਣਪਛਾਤਿਆਂ ਨੇ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੀ। ਇਸ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

error: Content is protected !!