ਕੈਨੇਡਾ ‘ਚ ਹੁਣ ਪਿਓ-ਧੀ ‘ਤੇ ਕਾਤਲਾਨਾ ਹਮਲਾ, ਪਿਓ ਦੀ ਗੋਲੀਆਂ ਵੱਜਣ ਕਾਰਨ ਮੌਤ, ਧੀ ਜ਼ਖਮੀ

ਕੈਨੇਡਾ ‘ਚ ਹੁਣ ਪਿਓ-ਧੀ ‘ਤੇ ਹਮਲਾ, ਪਿਓ ਦੀ ਗੋਲੀਆਂ ਵੱਜਣ ਕਾਰਨ ਮੌਤ, ਧੀ ਜ਼ਖਮੀ

ਹੁਸ਼ਿਆਰਪੁਰ (ਵੀਓਪੀ ਬਿਊਰੋ) ਵਿਦੇਸ਼ਾਂ ਵਿਚ ਇਸ ਸਮੇਂ ਪੰਜਾਬ ਦੇ ਲੋਕ ਸੁਰੱਖਿਅਤ ਨਹੀਂ ਹਨ। ਹਰ ਰੋਜ਼ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਕੈਨੇਡਾ ਵਿਚ ਆਏ ਦਿਨ ਹੀ ਪੰਜਾਬੀਆਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਪਿਓ-ਧੀ ‘ਤੇ ਕੈਨੇਡਾ ‘ਚ ਜਾਨਲੇਵਾ ਹਮਲਾ ਹੋਇਆ ਹੈ ਅਤੇ ਇਸ ਹਮਲੇ ਵਿੱਚ ਪਿਓ ਦੀ ਮੌਤ ਹੋ ਗਈ ਹੈ ਤੇ ਧੀ ਜ਼ਖਮੀ ਹੋ ਗਈ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਮੋਵਾਲ ਦੇ ਵਰਿੰਦਰ ਸਿੰਘ ਦੇ ਕਤਲ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਵਰਿੰਦਰ ਸਿੰਘ ਦਾ ਕੈਨੇਡਾ ਵਿੱਚ ਕਤਲ ਹੋ ਗਿਆ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ ਬਲਾਕ ਦੇ ਪਿੰਡ ਚੰਦੇਲੀ ਦੇ 28 ਸਾਲਾ ਮੋਹਿਤ ਸ਼ਰਮਾ ਦੀ ਲਾਸ਼ ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਸੀ।

ਮੌਕੇ ‘ਤੇ ਮੌਜੂਦ ਵਰਿੰਦਰ ਸਿੰਘ ਦੀ 21 ਸਾਲਾ ਲੜਕੀ ਜ਼ਖਮੀ ਹੋ ਗਈ। ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਆਪਣੀ ਪਤਨੀ ਅਤੇ ਦੋ ਧੀਆਂ ਨਾਲ 2019 ਵਿੱਚ ਕੈਨੇਡਾ ਗਿਆ ਸੀ। ਪਹਿਲਾਂ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਚੰਗੇ ਸੁਭਾਅ ਦਾ ਵਿਅਕਤੀ ਸੀ। ਵਰਿੰਦਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਪਤਾ ਲੱਗਾ ਕਿ ਵਰਿੰਦਰ ਸਿੰਘ ਆਪਣੇ ਘਰ ਹੈ | ਇਸੇ ਕਾਰਨ 1 ਜਨਵਰੀ ਨੂੰ ਕੁਝ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਉਸ ਦੀ 21 ਸਾਲਾ ਬੇਟੀ ਗੋਲੀਬਾਰੀ ‘ਚ ਜ਼ਖਮੀ ਹੋ ਗਈ।

error: Content is protected !!