ਲੁੱਟ-ਖੋਹ ਦਾ ਪੀੜਤ ਪੁਲਿਸ ਕੋਲ ਇਨਸਾਫ ਲਈ ਗਿਆ ਤਾਂ ਜਵਾਬ ਮਿਲਿਆ, ਆਟੋ ਜ਼ਬਤ ਨਾ ਕਰਵਾ ਲਈ ਜਾ ਚਲਾ ਜਾ

ਲੁੱਟ-ਖੋਹ ਦਾ ਪੀੜਤ ਪੁਲਿਸ ਕੋਲ ਇਨਸਾਫ ਲਈ ਗਿਆ ਤਾਂ ਜਵਾਬ ਮਿਲਿਆ, ਆਟੋ ਜ਼ਬਤ ਨਾ ਕਰਵਾ ਲਈ ਜਾ ਚਲਾ ਜਾ

 

ਚੰਡੀਗੜ੍ਹ (ਵੀਓਪੀ ਬਿਊਰੋ) ਇਕ ਪਾਸੇ ਜਿੱਥੇ ਲੋਕ ਲੁਟੇਰਿਆਂ ਤੋਂ ਦੁਖੀ ਹਨ ਅਤੇ ਕੋਈ ਵੀ ਖੁਦ ਨੂੰ ਸੁਰੱਖਿਅਤ ਨਹੀਂ ਮੰਨ ਰਿਹਾ, ਉੱਥੇ ਹੀ ਪੁਲਿਸ ਪ੍ਰਸ਼ਾਸਨ ਤੋਂ ਵੀ ਇਨਸਾਫ ਤੇ ਸੁਰੱਖਿਆ ਦੀ ਉਮੀਦ ਖਤਮ ਹੀ ਹੋ ਗਈ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ ਜਿੱਥੇ ਪੁਲਿਸ ਨੇ ਇਨਸਾਫ ਦੀ ਉਮੀਦ ‘ਚ ਆਏ ਲੁੱਟ ਖੋਹ ਦੇ ਪੀੜਤ ਨੂੰ ਖਾਲੀ ਹੱਥ ਮੋੜ ਦਿੱਤਾ।

ਚੰਡੀਗੜ੍ਹ ‘ਚ ਇਕ ਆਟੋ ਚਾਲਕ ਨਾਲ ਹੋਈ ਲੁੱਟ-ਖੋਹ ਦੀ ਘਟਨਾ ਨੇ ‘ਵੀ ਕੇਅਰ ਫਾਰ ਯੂ’ ਦੀ ਸ਼ੇਖੀ ਮਾਰਨ ਵਾਲੀ ਚੰਡੀਗੜ੍ਹ ਪੁਲਿਸ ਦੇ ਅਸੰਵੇਦਨਸ਼ੀਲ ਰਵੱਈਏ ਦਾ ਪਰਦਾਫਾਸ਼ ਕੀਤਾ ਹੈ। ਪੀੜਤ ਆਟੋ ਚਾਲਕ ਦਾ ਕਹਿਣਾ ਹੈ ਕਿ ਖੋਹਣ ਤੋਂ ਬਾਅਦ 100 ‘ਤੇ ਕਾਲ ਕਰਨ ‘ਤੇ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਮੌਕੇ ‘ਤੇ ਪਹੁੰਚ ਕੇ ਆਟੋ ਦੇ ਕਾਗਜ਼ ਮੰਗੇ।

ਉਥੇ ਉਸ ਨੂੰ ਆਟੋ ਦਾ ਪਰਮਿਟ ਦਿਖਾਉਣ ਲਈ ਕਿਹਾ ਗਿਆ ਅਤੇ ਕਿਹਾ ਕਿ ਜੇਕਰ ਪਰਮਿਟ ਨਹੀਂ ਹੈ ਤਾਂ ਆਟੋ ਨੂੰ ਜ਼ਬਤ ਕਰ ਲਿਆ ਜਾਵੇਗਾ। ਆਟੋ ਚਾਲਕ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਪੁਲਿਸ ਦੇ ਇਸ ਰਵੱਈਏ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ।

ਇਹ ਘਟਨਾ ਬੀਤੇ ਬੁੱਧਵਾਰ ਰਾਤ ਕਰੀਬ 8 ਵਜੇ ਪਿਕਾਡਲੀ ਚੌਕ ਨੇੜੇ ਵਾਪਰੀ। ਇਹ ਘਟਨਾ ਸੈਕਟਰ 21 ਦੀ ਹੈ ਜੋ ਕਿ ਸੈਕਟਰ 19 ਥਾਣਾ ਖੇਤਰ ਅਧੀਨ ਆਉਂਦਾ ਹੈ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਦੇ ਐਸਐਚਓ ਮਿੰਨੀ ਭਾਰਦਵਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਇਸ ਤੋਂ ਬਾਅਦ ਆਟੋ ਚਾਲਕ ਥਾਣੇ ਪਹੁੰਚ ਗਿਆ।

error: Content is protected !!