ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਅਰਥੀ ਫੂਕ ਮੁਜਾਹਰਾ ਕੀਤਾ

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਅਰਥੀ ਫੂਕ ਮੁਜਾਹਰਾ ਕੀਤਾ

ਕੈਪਸਨ : ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜਾਹਰਾ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਆਗੂਆਂ ਦੀ ਤਸਵੀਰ।

ਬਿਆਸ 05 ਜਨਵਰੀ (ਅਰੁਣ ਕੁਮਾਰ) : ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਵਲੋਂ ਸਬ ਡਵੀਜ਼ਨ ਬਿਆਸ ਵਿਖੇ ਸਬ ਡਵੀਜ਼ਨ ਪ੍ਰਧਾਨ ਯੋਧਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੇ ਸੱਦੇ ਤੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ ਗਿਆ।

ਪ੍ਰਧਾਨ ਸਿੱਧੂ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਤੇ ਕੀਤੇ ਮੁਜਾਹਰੇ ਦੌਰਾਨ ਮਹਾਰਾਸ਼ਟਰ ਸਰਕਾਰ ਵਲੋਂ ਬਿਜਲੀ ਬੋਰਡ ਦੇ ਵੰਡ ਸਿਸਟਮ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਿਰੁੱਧ ਮਹਾਰਾਸ਼ਟਰ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਉਹਨਾਂ ਕਿਹਾ ਕਿ ਉਕਤ ਫੈਸਲੇ ਵਿਰੁੱਧ ਮਹਾਰਾਸ਼ਟਰ ਦੇ ਬਿਜਲੀ ਇੰਜੀਨੀਅਰ ਅਤੇ ਕਰਮਚਾਰੀ 72 ਘੰਟੇ ਦੀ ਹੜਤਾਲ ਤੇ ਗਏ ਹਨ ਅਤੇ 18 ਜਨਵਰੀ ਤੋਂ ਉਹਨਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ, ਜਿਸਦਾ ਟੈਕਨੀਕਲ ਯੂਨੀਅਨ ਸਰਵਿਸ ਵਲੋਂ ਪੁਰਜੋਰ ਸਮਰਥਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਧਿਆਨ ਵਿੱਚ ਹੈ ਕਿ ਕਥਿਤ ਰੂਪ ਵਿੱਚ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਵੀ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਅਤੇ ਅਗਰ ਪੰਜਾਬ ਸਰਕਾਰ ਅਜਿਹਾ ਕਰਦੀ ਹੈ ਤਾਂ ਇਸਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਬੋਰਡ ਵਿੱਚ ਨਵੀਂ ਭਰਤੀ ਕੀਤੀ ਜਾਵੇ, ਆਊਟ ਸੋਰਸ ਠੇਕੇਦਾਰੀ ਸਿਸਟਮ, ਨਿੱਜੀਕਰਨ, ਨਿਗਮੀਕਰਨ ਬੰਦ ਕੀਤਾ ਜਾਵੇ, ਕੱਚੇ ਕਾਮੇ ਪੱਕੇ ਅਤੇ ਨਵੀਂ ਭਰਤੀ ਯੋਗਤਾ ਅਨੁਸਾਰ ਕੀਤੀ ਜਾਵੇ।ਇਸ ਮੌਕੇ ਗੁਲਸ਼ਨ ਕੁਮਾਰ, ਸੁਭਾਸ਼ ਚੰਦਰ, ਰਕੇਸ਼ ਕੁਮਾਰ, ਮੁਕੇਸ਼ ਕੁਮਾਰ, ਜੰਗ ਸਿੰਘ, ਇਕਬਾਲ ਸਿੰਘ, ਕੁੰਨਣ ਸਿੰਘ, ਜਗਤਾਰ ਸਿੰਘ, ਮੈਡਮ ਸੁਖਰਾਜ ਕੌਰ ਆਰ ਏ, ਪ੍ਰਮਜੀਤ ਕੌਰ, ਡਵੀਜ਼ਨ ਪ੍ਰਧਾਨ ਕੰਵਲਜੀਤ ਸਿੰਘ ਔਜਲਾ, ਜਗਦੀਪ ਸਿੰਘ, ਗੁਰਦੇਵ ਸਿੰਘ ਜੇ ਈ, ਸੁਖਜਿੰਦਰ ਸਿੰਘ ਜੇ ਈ, ਰਣਜੀਤ ਸਿੰਘ ਆਦਿ ਹਾਜ਼ਰ ਸਨ।

error: Content is protected !!