ਮਾਪਿਆਂ ਨੇ ਲੰਡਨ ‘ਚ ਕਰਵਾਈ ਵਕੀਲ ਦੀ ਪੜ੍ਹਾਈ ਪਰ ਪੁੱਤ ਪੰਜਾਬ ਆ ਕੇ ਬਣ ਗਿਆ ਚੋਰ, ਪੁਲਿਸ ਨੇ ਕੀਤਾ ਕਾਬੂ ਤਾਂ ਕਹਿੰਦਾ- ਮੇਰੀ ਤਾਂ ਮਜਬੂਰੀ ਆ

ਮਾਪਿਆਂ ਨੇ ਲੰਡਨ ‘ਚ ਕਰਵਾਈ ਵਕੀਲ ਦੀ ਪੜ੍ਹਾਈ ਪਰ ਪੁੱਤ ਪੰਜਾਬ ਆ ਕੇ ਬਣ ਗਿਆ ਚੋਰ, ਪੁਲਿਸ ਨੇ ਕੀਤਾ ਕਾਬੂ ਤਾਂ ਕਹਿੰਦਾ- ਮੇਰੀ ਤਾਂ ਮਜਬੂਰੀ ਆ

 

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਪੱਖੋਵਾਲ ਰੋਡ ਤੋਂ ਪੁਲਿਸ ਨੇ ਚੋਰੀ ਦੇ 5 ਟਰੈਕਟਰ ਬਰਾਮਦ ਕੀਤੇ ਹਨ। ਇਹ ਟਰੈਕਟਰ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਬੈਂਕ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ ਸੀ। ਮੁਲਜ਼ਮ ਇਨ੍ਹਾਂ ਕੋਲੋਂ ਟਰੈਕਟਰ ਜ਼ਬਤ ਕਰਕੇ ਪੰਜਾਬ ਲਿਆ ਕੇ ਵੇਚਦੇ ਸਨ।ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਇੱਕ ਲਾਅ ਗ੍ਰੈਜੂਏਟ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੰਡਨ ਚੋਂ ਲਾਅ ਦਾ ਪੜ੍ਹਾਈ ਕਰ ਕੇ ਆਇਆ ਹੈ। ਉਹ ਆਪਣੇ ਭਰਾ ਅਤੇ ਦੋਸਤ ਦੀ ਮਦਦ ਨਾਲ ਟਰੈਕਟਰ ਚੋਰੀ ਕਰ ਰਿਹਾ ਸੀ।

ਮੁਲਜ਼ਮ ਦੀ ਪਛਾਣ ਰਜਿੰਦਰਪਾਲ ਸਿੰਘ ਉਰਫ਼ ਬੰਟੀ ਗੁਜਰਾਤੀ ਵਾਸੀ ਪਿੰਡ ਨਾਰੰਗਵਾਲ ਕਲਾਂ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਸ ਦੇ ਭਰਾ ਸੁਖਜਿੰਦਰਪਾਲ ਉਰਫ਼ ਰੋਮੀ, ਜੋ ਕਿ ਗੁਜਰਾਤ ਦੇ ਗੋਧਰਾ ਦਾ ਰਹਿਣ ਵਾਲਾ ਹੈ, ਅਤੇ ਉਸ ਦੇ ਦੋਸਤ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਤੱਕ 6 ਟਰੈਕਟਰ ਚੋਰੀ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੂੰ ਟਰੈਕਟਰ ਵੇਚਿਆ ਹੈ। ਰਜਿੰਦਰਪਾਲ ਨੂੰ ਪੱਖੋਵਾਲ ਰੋਡ ’ਤੇ ਪਿੰਡ ਖੀਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦਾ ਭਰਾ ਸੁਖਜਿੰਦਰਪਾਲ ਅਤੇ ਇੱਕ ਦੋਸਤ ਟਰੈਕਟਰ ਵੇਚਣ ਵਾਲੀ ਏਜੰਸੀ ਵਿੱਚ ਕੰਮ ਕਰਦੇ ਹਨ। ਮੁਲਜ਼ਮ ਸਮੇਂ ਸਿਰ ਕਿਸ਼ਤਾਂ ਨਾ ਭਰਨ ਵਾਲਿਆਂ ਦੀ ਪਛਾਣ ਕਰਕੇ ਵਾਹਨ ਜ਼ਬਤ ਕਰ ਲੈਂਦੇ ਸਨ। ਦੋਸ਼ੀ ਏਜੰਸੀ ਨੂੰ ਸੂਚਨਾ ਦੇਣ ਦੀ ਬਜਾਏ ਪੰਜਾਬ ਲਿਆ ਕੇ ਕਿਸਾਨਾਂ ਨੂੰ ਵੇਚ ਦਿੰਦੇ ਸਨ।

ਏਐਸਆਈ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਧਾਰਾ 379, 411 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਰਜਿੰਦਰਪਾਲ ਸਿੰਘ ਨੇ ਲੰਡਨ ਦੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਸ਼ਰਾਬ ਦਾ ਆਦੀ ਹੈ। ਸ਼ਰਾਬ ਦੀ ਲੋੜ ਪੂਰੀ ਕਰਨ ਲਈ ਉਹ ਅਪਰਾਧ ਕਰਨ ਲੱਗਾ। ਮੁਲਜ਼ਮ ਸ਼ਾਦੀਸ਼ੁਦਾ ਹੈ ਪਰ ਸ਼ਰਾਬ ਪੀਣ ਦੀ ਆਦਤ ਕਾਰਨ ਉਸ ਦੀ ਪਤਨੀ ਨੇ ਉਸ ਨੂੰ ਛੱਡ ਦਿੱਤਾ ਸੀ।

error: Content is protected !!