ਦਿੱਲੀ ਕਮੇਟੀ ਵਿਚ ਇਕ ਹੋਰ ਕਰੋੜਾਂ ਦਾ ਘਪਲਾ ਹੋਣ ਦਾ ਖਦਸ਼ਾ : ਜਸਮੀਤ ਪੀਤਮਪੁਰਾ

ਦਿੱਲੀ ਕਮੇਟੀ ਵਿਚ ਇਕ ਹੋਰ ਕਰੋੜਾਂ ਦਾ ਘਪਲਾ ਹੋਣ ਦਾ ਖਦਸ਼ਾ : ਜਸਮੀਤ ਪੀਤਮਪੁਰਾ

ਨਵੀਂ ਦਿੱਲੀ 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੁਝ ਸਮੇਂ ਪਹਿਲਾਂ ਦਿੱਲੀ ਕਮੇਟੀ ਵਿਚ ਇਕ ਵੱਡਾ ਘੋਟਾਲਾ ਹੋਣ ਦਾ ਖਦਸ਼ਾ ਜ਼ਾਹਿਰ ਹੋ ਰਿਹਾ ਹੈ ਜਿਸ ਵਿਚ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣੇ ਅਸਪਤਾਲ ਤੋਂ ਦਿੱਲੀ ਕਮੇਟੀ ਦੇ ਖਾਤੇ ਵਿਚ ਇਕ ਕਰੋੜ ਬੱਤੀ ਲੱਖ ਪੰਜਾਹ ਹਜਾਰ ਰੁਪਏ ਟਰਾਂਸਫਰ ਕੀਤੇ ਗਏ ਹਨ । ਉਨ੍ਹਾਂ ਕਮੇਟੀ ਪ੍ਰਧਾਨ ਨੂੰ ਇਸ ਮਾਮਲੇ ਦੀ ਜਾਣਕਾਰੀ ਸੰਗਤਾਂ ਸਾਹਮਣੇ ਰੱਖਣ ਲਈ ਇਕ ਪੱਤਰ ਭੇਜਿਆ ਹੈ ਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਹੈ ਕਿ ਸੰਗਤ ਨੂੰ ਦਸਿਆ ਜਾਏ ਕਿ ਇੰਨੀ ਵੱਡੀ ਰਕਮ ਬਾਲਾ ਸਾਹਿਬ ਅਸਪਤਾਲ ਦੇ ਖਾਤੇ ਵਿਚ ਕਿਥੋਂ ਤੇ ਕਿੰਨੇ ਸਮੇਂ ਅੰਦਰ ਆਈ ਹੈ । ਜ਼ੇਕਰ ਓਹ ਰਕਮ ਬਾਲਾ ਸਾਹਿਬ ਦੇ ਅਸਪਤਾਲ ਵਿਚ ਆਈ ਹੈ ਤਾਂ ਓਸ ਨੂੰ ਕਮੇਟੀ ਦੇ ਖਾਤੇ ਵਿਚ ਕਿਉਂ ਟਰਾਂਸਫਰ ਕੀਤਾ ਗਿਆ ਹੈ, ਕਿ ਇਹ ਗੱਲ ਕਮੇਟੀ ਦੇ ਸਮੂਹ ਮੈਂਬਰਾਂ ਦੀ ਜਾਣਕਾਰੀ ਵਿਚ ਲਿਆ ਕੇ ਉਨ੍ਹਾਂ ਕੋਲੋਂ ਕੋਈ ਇਜਾਜਤ ਲਈ ਗਈ ਸੀ..?

ਉਨ੍ਹਾਂ ਕਮੇਟੀ ਮੈਂਬਰਾਂ ਨੂੰ ਸੁਆਲ ਕਰਦਿਆਂ ਪੁੱਛਿਆ ਕਿ ਕਮੇਟੀ ਕੋਲ ਸਕੂਲ ਟੀਚਰਾਂ ਅਤੇ ਮੁਲਾਜਮਾਂ ਦੀਆਂ ਤਨਖਾਹ ਦੇਣ ਲਈ ਤਾਂ ਪੈਸੇ ਨਹੀਂ ਹਨ, ਕਮੇਟੀ ਆਗੂ ਅਦਾਲਤਾਂ ਵਿਚ ਤਨਖਾਹ ਦੇਣ ਲਈ ਹੋਰ ਸਮਾਂ ਮੰਗੀ ਜਾਂਦੇ ਹਨ ਫੇਰ ਇਹ ਪੈਸੇ ਉਨ੍ਹਾਂ ਕੋਲ ਕਿਥੋਂ ਆਏ ਹਨ ਤੇ ਇਨ੍ਹਾਂ ਨੂੰ ਕਿਥੇ ਵਰਤਿਆ ਜਾਣਾ ਹੈ ਇਸ ਬਾਰੇ ਓਹ ਜਲਦ ਤੋਂ ਜਲਦ ਮੀਡੀਆ ਰਾਹੀਂ ਸੰਗਤਾਂ ਨੂੰ ਜਾਣਕਾਰੀ ਸਾਂਝੀ ਕਰਣ ਨਹੀਂ ਤਾਂ ਇਸ ਨੂੰ ਇਕ ਵੱਡਾ ਘਪਲਾ ਮੰਨ ਕੇ ਮਾਮਲੇ ਨੂੰ ਸੰਗਤਾਂ ਦੇ ਸਨਮੁੱਖ ਲੈ ਕੇ ਜਾਇਆ ਜਾ ਸਕਦਾ ਹੈ ।

error: Content is protected !!