ਪੰਜਾਬ ‘ਚ ਤਾਪਮਾਨ ਪੁੱਜਾ ਜ਼ੀਰੋ ਡਿਗਰੀ ਸੈਲਸੀਅਸ ਦੇ ਨੇੜੇ, 2-3 ਦਿਨ ਤਕ ਮੀਂਹ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ 

ਪੰਜਾਬ ‘ਚ ਤਾਪਮਾਨ ਪੁੱਜਾ ਜ਼ੀਰੋ ਡਿਗਰੀ ਸੈਲਸੀਅਸ ਦੇ ਨੇੜੇ, 2-3 ਦਿਨ ਤਕ ਮੀਂਹ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਚਾਹੇ ਹੀ ਇਸ ਸਮੇਂ ਦਿਨ ਵੇਲੇ ਧੁੱਪ ਖਿੜਦੀ ਹੈ ਪਰ ਸੀਤ ਲਹਿਰ ਅਜੇ ਵੀ ਜਾਰੀ ਹੈ। ਕੋਰੇ ਦਾ ਵੀ ਕਹਿਰ ਪੈ ਰਿਹਾ ਹੈ ਤੇ ਇਸ ਵਿੱਚ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਕਿਉਂਕਿ ਉਨ੍ਹਾਂ ਦੀ ਆਲੂ ਦੀ ਫਸਲ ਤਾਂ ਕੋਰੇ ਦਾ ਕਹਿਰ ਸਹਿਣ ਨਹੀਂ ਕਰ ਪਾ ਰਹੀ ਅਤੇ ਆਲੂ ਕਾਲੇ ਪੈ ਕੇ ਖਰਾਬ ਹੋ ਰਹੇ ਹਨ।

ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਚੱਲ ਰਿਹਾ ਹੈ। ਬੁੱਧਵਾਰ ਨੂੰ ਬਠਿੰਡਾ ਅਤੇ ਗੁਰੂਗ੍ਰਾਮ ਵਿੱਚ ਰਾਤ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ਨੂੰ ਛੂਹ ਗਿਆ, ਜਿਸ ਨਾਲ ਸ਼ਹਿਰ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਆ ਗਏ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਦਾ ਅਜਿਹਾ ਹੀ ਰਹਿਣ ਵਾਲਾ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ ਮਨਫ਼ੀ 0.2 ਡਿਗਰੀ ਸੈਲਸੀਅਸ ਅਤੇ ਮਨਫ਼ੀ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਮੁਤਾਬਕ ਚਾਰ ਦਿਨ ਸਾਫ਼ ਮੌਸਮ ਰਹਿਣ ਤੋਂ ਬਾਅਦ 23 ਜਨਵਰੀ ਤੋਂ ਦੋਵਾਂ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ‘ਚ 2.9 ਡਿਗਰੀ, ਲੁਧਿਆਣਾ ‘ਚ 2.8, ਪਟਿਆਲਾ ‘ਚ 2.6, ਪਠਾਨਕੋਟ ‘ਚ 3.8, ਗੁਰਦਾਸਪੁਰ ‘ਚ 2, ਮੋਗਾ ‘ਚ 0.5 ਅਤੇ ਮੋਹਾਲੀ ‘ਚ 4.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

error: Content is protected !!