ਹਾਈ ਕੋਰਟ ਪਹੁੰਚ ਕੇ ਕੁੜੀ ਕਹਿੰਦੀ – ਘਰ ਦੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਕਰਵਾ ਰਹੇ ਨੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਹਾਈ ਕੋਰਟ ਪਹੁੰਚ ਕੇ ਕੁੜੀ ਕਹਿੰਦੀ – ਘਰ ਦੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਕਰਵਾ ਰਹੇ ਨੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨੀ ਇਕ 27 ਸਾਲ ਦੀ ਲੜਕੀ ਨੇ ਹਾਈ ਕੋਰਟ ਪਹੁੰਚ ਕੇ ਆਪਣੀ ਜਾਨ ਬਚਾਉਣ ਲਈ ਸੁਰੱਖਿਆ ਮੰਗੀ ਹੈ। ਉਕਤ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ 50 ਸਾਲਾ ਵਿਅਕਤੀ ਨਾਲ ਜ਼ਬਰਦਸਤੀ ਕਰਵਾ ਰਹੇ ਹਨ। ਉਸ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ।  ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਪੰਜਾਬ ਸਰਕਾਰ ਦੀ ਤਰਫੋਂ ਦੱਸਿਆ ਗਿਆ ਕਿ ਪਟੀਸ਼ਨਰ ਦੇ ਪਿਤਾ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਪਟੀਸ਼ਨਕਰਤਾ ਦੇ ਪਿਤਾ ਨੇ ਕਿਹਾ ਕਿ ਬੇਟੀ ਉਸ ਦੇ ਨਾਲ ਨਹੀਂ ਰਹਿੰਦੀ ਅਤੇ ਉਹ ਅਣਵਿਆਹੀ ਹੈ। ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਬੇਟੀ ਕਿੱਥੇ ਰਹਿੰਦੀ ਹੈ ਅਤੇ ਨਾ ਹੀ ਉਹ ਚਾਹੁੰਦਾ ਹੈ ਕਿ ਉਸ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾਵੇ।

ਪਟੀਸ਼ਨਕਰਤਾ ਦੇ ਪਿਤਾ ਨੇ ਕਿਹਾ ਕਿ ਉਹ ਬੇਟੀ ਦੀ ਜ਼ਿੰਦਗੀ ‘ਚ ਕਦੇ ਵੀ ਦਖਲ ਨਹੀਂ ਦੇਣਗੇ। ਉਹ ਜਿੱਥੇ ਚਾਹੇ ਰਹਿ ਸਕਦੀ ਹੈ ਅਤੇ ਜਿਸ ਨਾਲ ਚਾਹੇ ਵਿਆਹ ਕਰ ਸਕਦਾ ਹੈ। ਲੁਧਿਆਣਾ ਦੇ ਏਸੀਪੀ ਨੇ ਪਿਤਾ ਦੇ ਬਿਆਨ ਸਮੇਤ ਹਲਫ਼ਨਾਮਾ ਦਾਇਰ ਕੀਤਾ ਹੈ। ਇਸ ਹਲਫਨਾਮੇ ਤੋਂ ਬਾਅਦ ਅਦਾਲਤ ਨੇ ਪਟੀਸ਼ਨਰ ਦਾ ਪੱਖ ਜਾਨਣਾ ਚਾਹਿਆ ਤਾਂ ਪਟੀਸ਼ਨਰ ਨੇ ਕਿਹਾ ਕਿ ਹੁਣ ਉਹ ਸੰਤੁਸ਼ਟ ਹੈ ਅਤੇ ਪਟੀਸ਼ਨ ਵਾਪਸ ਲੈਣਾ ਚਾਹੁੰਦੀ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਵਾਪਸ ਲੈਣ ਦੀ ਖੁੱਲ੍ਹ ਦਿੰਦੇ ਹੋਏ ਖਾਰਜ ਕਰ ਦਿੱਤਾ।

error: Content is protected !!