ਬਜਟ 2023- ਭਾਰਤ ‘ਚ ਹੁਣ ਸਸਤੇ ਮਿਲਣਗੇ ਮੋਬਾਇਲ, ਬਜਟ ‘ਚ ਹੋਇਆ ਵੱਡਾ ਐਲਾਨ

 

ਨੈਸ਼ਨਲ ਡੈਸਕ- ਵਿੱਤ ਮੰਤਰੀ ਨਿਮਰਲਾ ਸੀਤਾਰਮਣ ਵਲੋਂ ਅੱਜ ਪੇਸ਼ ਕੀਤੇ ਗਏ ਬਜਟ ਚ ਬਹੁਤ ਸਾਰੀਆਂ ਚੀਜਾਂ ਸਸਤੀਆਂ ਹੋਈਆਂ ਹਨ ਅਤੇ ਕੁੱਝ ਮਹਿੰਗੀਆਂ । ਆਮ ਜਨਤਾ ਜਾਂ ਨੌਜਵਾਨ ਵਰਗ ਨੂੰ ਖੁਸ਼ ਕਰਨ ਲਈ ਵਿੱਤ ਮੰਤਰੀ ਨੇ ਇਕ ਨਵਾਂ ਐਲਾਨ ਕੀਤਾ ਹੈ । ਸਰਕਾਰ ਨੇ ਮੋਬਾਇਲ ਫੋਨ ਸਸਤੇ ਕਰਨ ਦਾ ਫੈਸਲਾ ਲਿਆ ਹੈ ।

ਕੇਂਦਰ ਸਰਕਾਰ ਵੱਲੋਂ ਸਾਲ 2023-24 ਦੇ ਬਜਟ ਵਿੱਚ ਮੋਬਾਇਲ ਫੋਨ ਮੈਨੂਫੈਕਚਰਿੰਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਬਜਟ 2023 ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚ ਮੋਬਾਇਲ ਫੋਨ ਸਸਤੇ ਹੋ ਸਕਦੇ ਹਨ। ਸਰਕਾਰ ਨੇ ਮੋਬਾਇਲ ਫੋਨਾਂ ਵਿੱਚ ਵਰਤੇ ਜਾਣ ਵਾਲੇ ਕੁਝ ਪਾਰਟਸ ‘ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਮੋਬਾਇਲ ਫੋਨ ਨੂੰ ਪਾਵਰ ਦੇਣ ਵਾਲੀ ਲਿਥੀਅਮ ਆਇਨ ਬੈਟਰੀ ‘ਤੇ ਵੀ ਕਸਟਮ ਡਿਊਟੀ ਘਟਾਈ ਹੈ।

ਵਿੱਤ ਮੰਤਰੀ ਨੇ ਮੋਬਾਇਲ ਫੋਨਾਂ ਤੇ ਟੀਵੀ ਦੇ ਕੁਝ ਪਾਰਟਸ ‘ਤੇ ਕਸਟਮ ਡਿਊਟੀ ਨੂੰ ਘਟਾਇਆ ਹੈ। ਜਿਸ ਨਾਲ ਦੇਸ਼ ਵਿੱਚ ਇਨ੍ਹਾਂ ਡਿਵਾਈਸ ਦੀ ਮੈਨੂਫੈਕਚਰਿੰਗ ਵਧ ਸਕੇ। ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਕਿਹਾ ਕਿ ਕੈਮਰਾ ਲੈਂਸ ‘ਤੇ ਕਸਟਮ ਡਿਊਟੀ ਨੂੰ ਘਟਾ ਕੇ 2.5 ਫ਼ੀਸਦੀ ਕੀਤਾ ਗਿਆ ਹੈ। ਉੱਥੇ ਹੀ ਲਿਥੀਅਮ ਆਇਨ ਬੈਟਰੀ ‘ਤੇ ਵੀ ਕਸਟਮ ਡਿਊਟੀ ਨੂੰ ਘਟਾਇਆ ਗਿਆ ਹੈ। ਇਸ ਤੋਂ ਇਲਾਵਾ ਓਪਨ ਸੇਲ LED ਟੀਵੀ ਪੈਨਲ ‘ਤੇ ਕਸਟਮ ਸਿਊਟੀ ਨੂੰ ਵੀ ਘਟਾ ਕੇ 2.5 ਫ਼ੀਸਦੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਤੱਕ iPhone ਚੀਨ ਵਿੱਚ ਮੈਨੂਫੈਕਚਰ ਹੋ ਕੇ ਭਾਰਤ ਵਿੱਚ ਵੇਚੇ ਜਾਂਦੇ ਸਨ, ਪਰ ਹੁਣ ਇਹ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਕੰਪਨੀ iPhone 13 ਤੇ iPhone 14 ਦਾ ਨਿਰਮਾਣ ਵੀ ਭਾਰਤ ਵਿੱਚ ਸ਼ੁਰੂ ਕਰ ਸਕਦੀ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਆ ਗਿਆ ਸੀ ਕਿ ਸਾਲ 2025 ਤੱਕ ਦੁਨੀਆ ਭਰ ਦੇ ਲਗਭਗ 25 ਫ਼ੀਸਦੀ iPhone ਭਾਰਤ ਵਿੱਚ ਹੀ ਬਣਨਗੇ।

error: Content is protected !!