ਦਰਿੰਦਗੀ; ਵਿਆਹੇ-ਵਰਿਆਂ ਨੇ 3 ਸਾਲ ਦੀ ਮਾਸੂਮ ਨਾਲ ਕੀਤਾ ਗੈਂਗਰੇਪ, ਬੱਚੀ ਹਸਪਤਾਲ ‘ਚ ਲੜ ਰਹੀ ਜ਼ਿੰਦਗੀ-ਮੌਤ ਦੀ ਜੰਗ

ਦਰਿੰਦਗੀ; ਵਿਆਹੇ-ਵਰਿਆਂ ਨੇ 3 ਸਾਲ ਦੀ ਮਾਸੂਮ ਨਾਲ ਕੀਤਾ ਗੈਂਗਰੇਪ, ਬੱਚੀ ਹਸਪਤਾਲ ‘ਚ ਲੜ ਰਹੀ ਜ਼ਿੰਦਗੀ-ਮੌਤ ਦੀ ਜੰਗ

 

ਦਿੱਲੀ (ਵੀਓਪੀ ਬਿਊਰੋ) ਦੱਖਣੀ ਦਿੱਲੀ ਦੇ ਫਤਿਹਪੁਰਬੇਰੀ ਥਾਣਾ ਖੇਤਰ ‘ਚ 3 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੋ ਮੁਲਜ਼ਮਾਂ ਰਾਮਨਿਵਾਸ ਪਾਨਿਕਾ (27) ਅਤੇ ਸ਼ਕਤੀਮਾਨ ਸਿੰਘ (22) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਗੁਆਂਢ ‘ਚ ਰਹਿਣ ਵਾਲੇ ਦੋਵੇਂ ਦੋਸ਼ੀ ਉਸ ਨੂੰ ਵਰਗਲਾ ਕੇ ਜੰਗਲ ‘ਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ, ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁਲਜ਼ਮ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਪੁਲੀਸ ਮੁਤਾਬਕ ਇਕ ਔਰਤ 3 ਸਾਲ ਦੀ ਬੱਚੀ ਨੂੰ ਲੈ ਕੇ ਫਤਿਹਪੁਰਬੇਰੀ ਥਾਣੇ ਪਹੁੰਚੀ। ਔਰਤ ਨੇ ਦੱਸਿਆ ਕਿ ਬੇਟੀ ਸ਼ੁੱਕਰਵਾਰ ਸਵੇਰ ਤੋਂ ਲਾਪਤਾ ਸੀ। ਇਕ ਗੁਆਂਢੀ ਨੇ ਦੱਸਿਆ ਕਿ ਉਸ ਨੇ ਲੜਕੀ ਨੂੰ ਡੇਰਾ ਪਿੰਡ ਦੇ ਜੰਗਲ ਵਿਚ ਦੇਖਿਆ ਸੀ। ਉਸ ਨੇ 2 ਲੋਕਾਂ ਨੂੰ ਜੰਗਲ ਵੱਲ ਜਾਂਦੇ ਵੀ ਦੇਖਿਆ ਹੈ। ਜਦੋਂ ਔਰਤ ਜੰਗਲ ਵਿਚ ਪਹੁੰਚੀ ਤਾਂ ਧੀ ਜੰਗਲ ਵਿਚ ਰੋਂਦੀ ਹੋਈ ਮਿਲੀ।

ਲੜਕੀ ਖੂਨ ਨਾਲ ਲੱਥਪੱਥ ਸੀ। ਮਾਂ ਨੇ ਬੱਚੇ ਨੂੰ ਪੁੱਛਿਆ ਤਾਂ ਉਹ ਰੋਂਦੀ ਰਹੀ। ਔਰਤ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ। ਇਸ ਤੋਂ ਬਾਅਦ ਉਹ ਥਾਣੇ ਪਹੁੰਚੀ। ਲੜਕੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਸ਼ਾਦੀਸ਼ੁਦਾ ਹਨ।

error: Content is protected !!