ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਗੈਂਗਵਾਰ, ਨੌਜਵਾਨ ਦੇ ਲੱਗੀ ਗੋਲੀ

ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਗੈਂਗਵਾਰ, ਨੌਜਵਾਨ ਦੇ ਲੱਗੀ ਗੋਲੀ

 

ਲੁਧਿਆਣਾ- ਪੰਜਾਬ ਦੇ ਵਿੱਚ ਕਰਾਈਮ ਲਗਾਤਾਰ ਵੱਧਦਾ ਜਾ ਰਿਹਾ ਹੈ ।ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲੀ ਚੱਲੀ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਇਸਦੀ ਪੁਸ਼ਟੀ ਵੀ ਕੀਤੀ ਗਈ ਹੈ। ਚਸ਼ਮਦੀਦ ਲੋਕਾਂ ਨੇ ਕਿਹਾ ਕਿ ਕੋਰਟ ਵਿੱਚ 3 ਰਾਉਂਡ ਫਾਇਰ ਹੋਏ ਹਨ। ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਗੈਂਗਵਾਰ ਨਾਲ ਜੁੜਿਆ ਮਾਮਲਾ ਹੈ। ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਚੱਲੇ ਰੌਂਦਾਂ ਦੇ 2 ਖੋਲ੍ਹ ਵੀ ਮੌਕੇ ਉੱਤੇ ਬਰਾਮਦ ਹੋਏ ਹਨ।

ਜ਼ਿਕਰਯੋਗ ਹੈ ਕਿ ਲੁਧਿਆਣਾ ਜਿਲ੍ਹਾ ਅਦਾਲਤ ਚ ਪਹਿਲਾਂ ਬੰਬ ਧਮਾਕਾ ਹੋ ਚੁੱਕਿਆ ਹੈ ।ਇਸ ਵਿੱਚ ਇੱਕ ਇਮਪ੍ਰੋਵਾਈਡ ਐਕਸਪਲੋਸਿਵ ਡਿਾਵਈਸ ਵਰਤੀ ਗਈ ਸੀ। ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਸੀ ਜਦਕਿ 6 ਹੋਰ ਜ਼ਖਮੀ ਹੋਏ ਸਨ ।ਹੁਣ ਇੱਕ ਵਾਰ ਫਿਰ ਹੋਈ ਵਾਰਦਾਤ ਨੇ ਕੋਰਟ ਕੰਪਲੈਕਸ ਦੀ ਸੁਰੱਖਿਆ ਦੀ ਪੋਲ ਖੋਲ ਦਿੱਤੀ ਹੈ ।

 

error: Content is protected !!