ਪੈਸਿਆਂ ਦੇ ਲੈਣ ਦੇਣ ਕਰਕੇ ਲੁਧਿਆਣਾ ਦੇ ਫਾਈਨਾਂਸਰ ਦਾ ਕੁੱਟ ਕੁੱਟ ਕੇ ਕੀਤਾ ਕਤਲ  

ਪੈਸਿਆਂ ਦੇ ਲੈਣ ਦੇਣ ਕਰਕੇ ਲੁਧਿਆਣਾ ਦੇ ਫਾਈਨਾਂਸਰ ਦਾ ਕੁੱਟ ਕੁੱਟ ਕੇ ਕੀਤਾ ਕਤਲ

5 held in connection with murder of advocate Malla Reddy

ਵੀਓਪੀ ਬਿਊਰੋ – ਖੰਨਾ ‘ਚ ਲੁਧਿਆਣੇ ਦੇ ਫਾਈਨਾਂਸਰ ਰਾਜਨ ਸਲੂਜਾ ਦਾ ਉਸਦੇ ਦੋਸਤਾਂ ਵਲੋਂ ਕੁੱਟ ਕੁੱਟ ਕੇ ਉਸਦਾ ਕਤਲ ਕਰ ਦਿੱਤਾ ਗਿਆ| ਮਿਲੀ ਜਾਣਕਾਰੀ ਅਨੁਸਾਰ ਉਸਦੇ ਸਾਥੀ ਜਗਜੀਤ ਸਿੰਘ ਉਰਫ ਟੋਨੀ ਜੋ ਕਿ ਫਾਈਨਾਂਸਰ ਹੈ, ਉਸਨੇ ਰਾਹੁਲ ਕਪੂਰ, ਸੁਰੇਸ਼ ਅਤੇ ਹਰਿਓਮ ਨਾਲ ਮਿਲ ਕੇ ਪੈਸਿਆਂ ਦੇ ਲੈਣ ਦੇਣ ਕਾਰਣ ਰਾਜਨ ਸਲੂਜਾ ਨਾਲ ਕੁੱਟਮਾਰ ਕੀਤੀ ਜਿਸ ਕਾਰਣ ਉਸ ਦੀ ਹਾਲਤ ਅਧ੍ਮਾਰੀ ਹੋ ਗਈ|ਉਸਦੀ ਮੌਤ ਹੋਣ ਦੇ ਡਰ ਤੋਂ ਉਨ੍ਹਾਂ ਨੇ ਉਸ ਨੂੰ ਕਾਰ ਵਿਚ ਬੈਠਾ ਲੀਤਾ ਅਤੇ ਦੋਰਾਹਾਂ ਦੇ ਨਿਜੀ ਹਸਪਤਾਲ ਦੇ ਬਾਹਰ ਛੱਡ ਦਿੱਤਾ|
ਜਿਸ ਤੋਂ ਬਾਅਦ ਇਲਾਜ ਦੌਰਾਨ ਰਾਜਨ ਸਲੂਜਾ ਦੀ ਮੌਤ ਹੋ ਗਈ। ਪੁਲੀਸ ਨੇ ਰਾਜਨ ਸਲੂਜਾ ਪੁੱਤਰ ਯੋਗੇਸ਼ ਦੇ ਬਿਆਨਾਂ ’ਤੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਲਾਜ ਦੇ ਦੌਰਾਨ ਰਾਜਨ ਸਲੂਜਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਰਾਜਨ ਸਲੂਜਾ ਦੇ ਪੁੱਤਰ ਯੋਗੇਸ਼ ਸਲੂਜਾ ਦੇ ਬਿਆਨ ਤੇ ਤਹਿਤ ਚਾਰਾਂ ਮੁਲਜ਼ਮਾਂ ਖਿਲਾਫ਼ ਕਤਲ ਦਾ ਕੈਸੇ ਦਰਜ ਕਰ ਲਿਤਾ ਹੈ|

ਮ੍ਰਿਤਕ ਦੇ ਪੁੱਤਰ ਯੋਗੇਸ਼ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਐਤਵਾਰ ਸ਼ਾਮ ਨੂੰ ਸਾਡੇ ਘਰ ਆਇਆ ਸੀ ਕਿਉਂਕਿ ਮੇਰੇ ਪਿਤਾ ਉਸ ਨਾਲ ਆਪਣੀ ਫਾਈਨਾਂਸ ਕੰਪਨੀ ‘ਚ ਕੰਮ ਕਰਦੇ ਸਨ। ਉਹ ਮੇਰੇ ਪਿਤਾ ਨੂੰ ਇਹ ਕਹਿ ਕੇ ਨਾਲ ਲੈ ਗਿਆ ਕਿ ਉਹ ਥੋੜ੍ਹੀ ਦੇਰ ਬਾਅਦ ਵਾਪਸ ਆ ਜਾਵੇਗਾ। ਪਰ ਜਦ ਉਹ ਦੇਰ ਰਾਤ ਤੱਕ ਵਾਪਸ ਨਾ ਆਏ ਤਾਂ ਮੈਂ ਆਪਣੇ ਪਿਤਾ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਜਦੋਂ ਮੈਂ ਮੁਲਜ਼ਮ ਜਗਦੀਸ਼ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਸਨੇ ਉਨ੍ਹਾਂ ਨੂੰ ਸਮਰਾਲਾ ਚੌਕ ਲੁਧਿਆਣਾ ਨੇੜੇ ਛੱਡ ਦਿੱਤਾ ਹੈ।
ਯੋਗੇਸ਼ ਨੇ ਅੱਗੇ ਦਸਦੇ ਹੋਏ ਕਿਹਾ ਕਿ ਜਦੋਂ ਉਹ ਸਮਰਾਲਾ ਚੌਕ ‘ਤੇ ਪਹੁੰਚੇ ਤਾਂ ਉਥੇ ਕੋਈ ਨਹੀਂ ਸੀ, ਜਿਸ ਤੋਂ ਬਾਅਦ ਉਸ ਦੇ  ਭਰਾ ਇਸ਼ਾਂਤ ਸਿੰਗਲਾ ਦਾ ਦੋਰਾਹਾ ਥਾਣੇ ਤੋਂ ਫੋਨ ਆਇਆ। ਉਸ ਨੇ ਦੱਸਿਆ ਕਿ ਉਨ੍ਹਾ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਵਿਅਕਤੀ ਮਿਲਿਆ ਹੈ, ਜਿਸ ਦੀ ਜੇਬ ਵਿੱਚ ਉਸਦਾ ਨੰਬਰ ਹੈ, ਅਤ ਉਨ੍ਹਾ ਨੂੰ  ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਬੁਲਾਇਆ। ਹਸਪਤਾਲ ਜਾ ਕੇ ਉਸਨੇ ਆਪਣੇ ਪਿਤਾ ਨੂੰ ਪਛਾਣ ਲਿਆ। ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
error: Content is protected !!