ਢਾਬੇ ਤੋਂ ਖਾਣਾ ਖਾ ਕੇ ਆ ਰਹੇ ਨੌਜਵਾਨਾਂ ਨਾਲ ਵਾਪਰ ਗਿਆ ਕਹਿਰ, 2 ਨੇ ਮੌਕੇ ‘ਤੇ ਹੀ ਤੋੜਿਆ ਦਮ, ਇਕ ਦੀ ਹਾਲਤ ਨਾਜ਼ੁਕ

ਢਾਬੇ ਤੋਂ ਖਾਣਾ ਖਾ ਕੇ ਆ ਰਹੇ ਨੌਜਵਾਨਾਂ ਨਾਲ ਵਾਪਰ ਗਿਆ ਕਹਿਰ, 2 ਨੇ ਮੌਕੇ ‘ਤੇ ਹੀ ਤੋੜਿਆ ਦਮ, ਇਕ ਦੀ ਹਾਲਤ ਨਾਜ਼ੁਕ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਨੇੜਲੇ ਕਸਬੇ ਧਨੌਲਾ ਵਿਖੇ ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਜ਼ਖਮੀ ਹੋ ਗਿਆ. ਪੁਲਿਸ ਦੁਰਘਟਨਾ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਕਾਰ ਧਨੌਲਾ ਤੋਂ ਬੀਤੀ ਰਾਤ ਬਰਨਾਲਾ ਵੱਲ ਆ ਰਹੀ ਸੀ, ਇਸ ਦੌਰਾਨ ਅਣਪਛਾਤੇ ਵਾਹਨ ਨੇ ਕਾਰ ਸਵਾਰ ਕਰਨ ਸਿੰਘ (19) ਨਿਵਾਸੀ ਪਟਿਆਲਾ, ਦੂਜਾ ਗੋਲੂ (20) ਵਸਨੀਕ ਕੈਥਲ ਅਤੇ ਹੈਪੀ (30) ਨਿਵਾਸੀ ਪਟਿਆਲਾ, ਜੋ ਕਿ ਰਜਵਾੜਾ ਢਾਬੇ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਸਨ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਕਰਨ ਤੇ ਗੋਲੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹੈਪੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਥਾਣਾ ਧਨੌਲਾ ਦੇ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!