ਵਿਆਹ ਦੇ ਬੰਧਨ ‘ਚ ਬੱਝੇ ਭਾਈ ਅੰਮ੍ਰਿਤਪਾਲ ਸਿੰਘ, ਜਲੰਧਰ ਨਹੀਂ ਇਸ ਸਥਾਨ ‘ਤੇ ਹੋਇਆ ਵਿਆਹ ਸਮਾਗਮ

ਵਿਆਹ ਦੇ ਬੰਧਨ ‘ਚ ਬੱਝੇ ਭਾਈ ਅੰਮ੍ਰਿਤਪਾਲ ਸਿੰਘ, ਜਲੰਧਰ ਨਹੀਂ ਇਸ ਸਥਾਨ ‘ਤੇ ਹੋਇਆ ਵਿਆਹ ਸਮਾਗਮ

 

ਵੀਓਪੀ ਬਿਊਰੋ – ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਵਾਰਿਸ ਪੰਜਾਬ ਦੀ ਜਥੇਦਾਰੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਿਖੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਪਰ ਅੱਜ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਅੰਮ੍ਰਿਤਸਰ ਵਿਖੇ ਸੰਪੂਰਨ ਹੋਈਆਂ। ਉਨ੍ਹਾਂ ਦਾ ਵਿਆਹ ਅੱਜ ਅੰਮ੍ਰਿਤਸਰ ਵਿਖੇ ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਵਿਆਹ ਕਰਵਾ ਲਿਆ।


ਕਿਰਨਦੀਪ ਕੌਰ ਪਿੰਡ ਕੁਲਾਰ ਦੇ ਪਿਆਰਾ ਸਿੰਘ ਦੀ ਪੁੱਤਰੀ ਅਤੇ ਬਰਮਿੰਘਮ, ਯੂ.ਕੇ. ਦੀ ਵਸਨੀਕ ਹੈ। ਵਿਆਹ ਸਾਦੇ ਢੰਗ ਨਾਲ ਹੋਇਆ। ਪਹਿਲਾਂ ਚਰਚਾ ਸੀ ਕਿ ਨਕੋਦਰ ਦੇ ਪਿੰਡ ਫਤਿਹਪੁਰ ਸਥਿਤ ਗੁਰੂਘਰ ਵਿਖੇ ਆਨੰਦ ਕਾਰਜ ਕਰਵਾਇਆ ਜਾਵੇਗਾ ਪਰ ਬਾਅਦ ਵਿੱਚ ਸਥਾਨ ਬਦਲ ਦਿੱਤਾ ਗਿਆ ਹੈ।

error: Content is protected !!