ਇਨਸਾਫ਼ ਮੋਰਚੇ ਨੂੰ ਝਟਕਾ, ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਦਾ ਹੋਇਆ ਦੇਹਾਂਤ

ਇਨਸਾਫ਼ ਮੋਰਚੇ ਨੂੰ ਝਟਕਾ, ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਦਾ ਹੋਇਆ ਦੇਹਾਂਤ

ਫਰੀਦਕੋਟ (ਵੀਓਪੀ ਬਿਊਰੋ) ਬੀਤੇ ਦਿਨ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ (80) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਹਾਕਮ ਸਿੰਘ ਜਿੱਥੇ ਬਹਿਬਲ ਕਲਾਂ ਗੋਲੀਕਾਂਡ ਦਾ ਅਹਿਮ ਗਵਾਹ ਸੀ, ਉੱਥੇ ਹੀ ਉਹ ਇਨਸਾਫ਼ ਮੋਰਚੇ ਦਾ ਵੀ ਪੂਰਾ ਸਮਰਥਨ ਕਰ ਰਿਹਾ ਸੀ।

ਬੀਤੀ ਦੇਰ ਸ਼ਾਮ ਉਸ ਦੀ ਅਚਾਨਕ ਮੌਤ ਹੋ ਗਈ। ਪਿਛਲੇ ਦਿਨੀਂ ਜਦੋਂ ਇਨਸਾਫ਼ ਮੋਰਚੇ ਵੱਲੋਂ ਜਾਮ ਦੌਰਾਨ ਫ਼ੌਜੀ ਕਾਫ਼ਲੇ ਨੂੰ ਰੋਕਿਆ ਗਿਆ ਸੀ ਤਾਂ ਉਸ ਸਮੇਂ ਵੀ ਉਹ ਮੋਰਚੇ ਦੇ ਆਗੂ ਤੇ ਸੰਚਾਲਕ ਸੁਖਰਾਜ ਸਿੰਘ ਦੇ ਨਾਲ ਸਨ ਤੇ ਹਾਕਮ ਸਿੰਘ ਨੇ ਹੀ ਫ਼ੌਜੀ ਅਫ਼ਸਰਾਂ ਨਾਲ ਗੱਲਬਾਤ ਕੀਤੀ ਸੀ। ਹਾਕਮ ਸਿੰਘ ਆਪਣੇ ਪਿੱਛੇ ਪਤਨੀ, 2 ਧੀਆਂ ਛੱਡ ਗਿਆ ਹੈ। ਉਨ੍ਹਾਂ ਦੀ ਮੌਤ ‘ਤੇ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

error: Content is protected !!