ਨਸ਼ੇ ‘ਚ ਧੁੱਤ ਸ਼ਾਹਰੁਖ ਨੇ ਆਪਣੀ 90 ਸਾਲ ਦੀ ਦਾਦੀ ਦਾ ਕਰ’ਤਾ ਕਤਲ, ਗ੍ਰਿਫ਼ਤਾਰ ਕੀਤਾ ਤਾਂ…

ਨਸ਼ੇ ‘ਚ ਧੁੱਤ ਸ਼ਾਹਰੁਖ ਨੇ ਆਪਣੀ 90 ਸਾਲ ਦੀ ਦਾਦੀ ਦਾ ਕਰ’ਤਾ ਕਤਲ, ਗ੍ਰਿਫ਼ਤਾਰ ਕੀਤਾ ਤਾਂ…

ਨਵੀਂ ਦਿੱਲੀ (ਵੀਓਪੀ ਬਿਊਰੋ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਪ੍ਰੇਮ ਨਗਰ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਸ਼ਾਹਰੁਖ ਨਾਮ ਦੇ ਇਕ ਨੌਜਵਾਨ ਨੇ ਸ਼ਰਾਬ ਦੇ ਨਸ਼ੇ ‘ਚ ਆਪਣੀ ਦਾਦੀ ਦਾ ਕਤਲ ਕਰ ਦਿੱਤਾ। ਦੋਸ਼ੀ ਦੀ ਉਮਰ ਕਰੀਬ 30 ਸਾਲ ਹੈ ਅਤੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਮੁਲਜ਼ਮ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣੀ ਦਾਦੀ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਵਾਰ ਕੀਤਾ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ‘ਚ ਦੋਸ਼ੀ ਨੇ ਦਾਦੀ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ।

ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਮ੍ਰਿਤਕ ਦੀ ਪਛਾਣ 90 ਸਾਲਾ ਰਈਸਾ ਵਜੋਂ ਹੋਈ। ਪੁਲਿਸ ਨੇ ਅੱਗੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਐਸ.ਜੀ.ਐਮ ਹਸਪਤਾਲ ਭੇਜ ਦਿੱਤਾ ਹੈ। ਹਾਲਾਂਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਕਤਲ ਪਿੱਛੇ ਕੀ ਕਾਰਨ ਹੈ।

error: Content is protected !!