ਅੰਮ੍ਰਿਤਸਰ ‘ਚ ਨਹੀਂ ਰਿਹਾ ਪ੍ਰਸ਼ਾਸਨ ਦਾ ਡਰ, 4 ਦਿਨ ਬਾਅਦ ਇੱਕ ਹੋਰ ਪੰਜਾਬ ਨੈਸ਼ਨਲ ਬੈੰਕ ਵਿਚ ਹੋਈ ਲੁੱਟ  

ਅੰਮ੍ਰਿਤਸਰ ‘ਚ ਨਹੀਂ ਰਿਹਾ ਪ੍ਰਸ਼ਾਸਨ ਦਾ ਡਰ, 4 ਦਿਨ ਬਾਅਦ ਇੱਕ ਹੋਰ ਪੰਜਾਬ ਨੈਸ਼ਨਲ ਬੈੰਕ ਵਿਚ ਹੋਈ ਲੁੱਟ

ਘਟਨਾ ਦੌਰਾਨ ਕੈਮੇਰਾ ਚ ਕੈਦ ਹੋਈ ਤਸਵੀਰ
ਘਟਨਾ ਦੌਰਾਨ ਕੈਮੇਰਾ ਚ ਕੈਦ ਹੋਈ ਤਸਵੀਰ

ਵੀਓਪੀ ਬਿਊਰੋ – ਬੀਤੇ ਕੁਝ ਦਿਨਾਂ ਚ ਅੰਮ੍ਰਿਤਸਰ ਵਿਚ ਲੁੱਟ ਖੋਹ ਦੇ ਮਾਮਲੇ ਬਹੁਤ ਵੱਧ ਗਏ ਹੈ| ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਕੈੰਟ ਦੇ ਪੰਜਾਬ ਨੈਸ਼ਨਲ ਬੈੰਕ ਚ 22 ਲਖ ਦੀ ਲੁੱਟ ਹੋਈ ਸੀ| ਅਜਿਹੀ ਘਟਨਾ ਅੱਜ ਫਿਰ ਤੋਂ ਸਾਹਮਣੇ ਆ ਰਹੀ ਹੈ| ਇਸ ਵਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਹੋਰ ਪੰਜਾਬ ਨੈਸ਼ਨਲ ਬੈਂਕ (PNB) ਬੈਂਕ ਲੁੱਟਿਆ ਗਿਆ। ਇੱਸ ਵਾਰ 4 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਇਸ ਬੈਂਕ ਨੂੰ ਲੁੱਟਿਆ,ਨਾਲ ਹੀ ਇੱਕ ਸਾਥੀ ਬਾਹਰ ਵੀ ਸੀ| ਦੱਸ ਦਈਏ ਕਿ ਕੁਝ ਦਿਨ ਪਿਹਲਾਂ ਹੀ ਇੱਸ bank ਚ ਅੱਗ ਲੱਗ ਗਈ ਸੀ ਜਿਸ ਕਰਕੇ bank ਕੰਮ ਨਹੀਂ ਕਰ ਰਿਹਾ ਸੀ| ਜਿਸ ਕਰਕੇ ਬੈੰਕ ਚੋ ਸਿਰਫ਼ 17000 ਰੁਪਏ ਹੀ ਲੁੱਟੇ ਜਾ ਸਕੇ|

ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੈਂਕ ਵਿੱਚ ਅੱਗ ਲੱਗ ਗਈ ਸੀ। ਜਿਸ ਕਾਰਨ ਬੈਂਕ ਬੰਦ ਸੀ ਅਤੇ ਅੰਦਰ ਮਜ਼ਦੂਰ ਕੰਮ ਕਰ ਰਹੇ ਸਨ। ਬੈਂਕ ਨਾਲ ਜੁੜੇ ਏਜੰਟ ਬਹੁਤ ਘੱਟ ਪੇਮੈਂਟ ਲੈ ਕੇ ਆਉਂਦੇ ਸਨ। ਕੈਸ਼ੀਅਰ ਦੁਪਹਿਰ 12.55 ਵਜੇ ਬੈਂਕ ਵਿੱਚ ਮੌਜੂਦ ਸੀ। ਚਾਰੇ ਲੁਟੇਰੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਸਿੱਧੇ ਕੈਸ਼ੀਅਰ ਕੋਲ ਆਏ ਅਤੇ ਹਥਿਆਰ ਦਿਖਾ ਕੇ ਬੈਂਕ ਵਿਚ ਪਈ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ।

ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ ਇੱਕ ਗਾਹਕ ਵਲੋਂ 25 ਹਜ਼ਾਰ ਦੀ ਪੇਮੈਂਟ ਆਈ ਸੀ। ਜਿਸ ਵਿੱਚੋਂ ਕੋਈ 8 ਹਜ਼ਾਰ ਰੁਪਏ ਵੰਡੇ ਜਾ ਚੁੱਕੇ ਸਨ। ਘਟਨਾ ਦੇ ਸਮੇਂ ਬੈਂਕ ‘ਚ ਸਿਰਫ 17 ਹਜ਼ਾਰ ਰੁਪਏ ਹੀ ਸਨ, ਜਿਨ੍ਹਾਂ ਨੂੰ ਲੁਟੇਰੇ ਆਪਣੇ ਨਾਲ ਲੈ ਗਏ।

ਮਿਲੀ ਜਾਣਕਾਰੀ ਅਨੁਸਾਰ ਚਾਰੋਂ ਲੁਟੇਰਿਆਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਦੋਵੇਂ ਮੋਟਰਸਾਈਕਲ ‘ਤੇ ਬੈਂਕ ਪੁਝੇ। ਅੱਗ ਲੱਗਣ ਕਾਰਨ ਬੈਂਕ ਦਾ ਸੀਸੀਟੀਵੀ ਸਿਸਟਮ ਵੀ ਖਰਾਬ ਸੀ, ਨਾਲ ਹੀ ਬੈਂਕ ਵਿੱਚ ਗਾਰਡ ਵੀ ਨਹੀਂ ਸੀ| ਪਰ ਬਾਵਜੂਦ ਇਸਦੇ, ਬੈਂਕ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਵਿੱਚ ਇਹ ਘਟਨਾ ਕੈਦ ਹੋ ਗਈ ਹੈ।

error: Content is protected !!