Sad News;ਜਲੰਧਰ ਟੂਰਨਾਮੈਂਟ ਖੇਡਣ ਆਏ ਨਾਲ ਵਾਪਰਿਆ ਭਾਣਾ, ਕਬੱਡੀ ਖਿਡਾਰੀ ਦੀ ਮੌਤ, ਇਕ ਸਾਲ ਹੀ ਹੋਇਆ ਸੀ ਵਿਆਹ

ਜਲੰਧਰ ਟੂਰਨਾਮੈਂਟ ਖੇਡਣ ਆਏ ਨਾਲ ਵਾਪਰਿਆ ਭਾਣਾ, ਕਬੱਡੀ ਖਿਡਾਰੀ ਦੀ ਮੌਤ, ਇਕ ਸਾਲ ਹੀ ਹੋਇਆ ਸੀ ਵਿਆਹ

ਜਲੰਧਰ/ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਘਾਸ ਦੇ ਇੱਕ ਕਬੱਡੀ ਖਿਡਾਰੀ ਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਉਹ ਜਲੰਧਰ ਦੇ ਜੱਕੋਪੁਰ ਕਲਾਂ ਵਿਖੇ ਇੱਕ ਟੂਰਨਾਮੈਂਟ ਖੇਡਣ ਗਿਆ ਸੀ। ਇਸੇ ਮੈਚ ਦੌਰਾਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਸਾਥੀ ਖਿਡਾਰੀ ਉਸ ਨੂੰ ਹਸਪਤਾਲ ਲੈ ਗਏ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੀ ਪਛਾਣ ਅਮਨਪ੍ਰੀਤ ਵਜੋਂ ਹੋਈ ਹੈ। ਅਮਨਪ੍ਰੀਤ ਨੇ ਕਬੱਡੀ ਵਿੱਚ ਚੰਗਾ ਨਾਮ ਕਮਾਇਆ ਸੀ। ਉਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੁੱਤਰ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੁਪਹਿਰ ਬਾਅਦ ਅਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲੰਧਰ ਤੋਂ ਘਾਸ ਵਿਖੇ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

error: Content is protected !!