ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੁਲਿਸ ਨੂੰ ਫਿਰ ਚਿਤਾਵਨੀ; ਕਿਹਾ- ਦੁਬਾਰਾ ਐੱਫਆਈਆਰ ਕੀਤੀ ਤਾਂ ਫਿਰ ਮਾਹੌਲ ਖਰਾਬ ਹੋ ਸਕਦੈ

ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੁਲਿਸ ਨੂੰ ਫਿਰ ਚਿਤਾਵਨੀ; ਕਿਹਾ- ਦੁਬਾਰਾ ਐੱਫਆਈਆਰ ਕੀਤੀ ਤਾਂ ਫਿਰ ਮਾਹੌਲ ਖਰਾਬ ਹੋ ਸਕਦੈ

 

ਅੰਮ੍ਰਿਤਸਰ (ਵੀਓਪੀ ਬਿਊਰੋ) ਅਜਨਾਲਾ ਘਟਨਾ ਤੋਂ ਇਕ ਵਾਰ ਫਿਰ ਤੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਤਿੱਖੇ ਤੇਵਰ ਦਿਖਾਏ ਹਨ। ਅੰਮ੍ਰਿਤਪਾਲ ਸਿੰਘ ਨੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਬਾਰੇ ਗੱਲ ਕੀਤੀ ਅਤੇ ਕਿਹਾ ਹੈ ਕਿ ਡੀਜੀਪੀ ਹੁਣ ਸੋਚ ਸਮਝ ਕੇ ਬਿਆਨ ਦੇਣ। ਦੁਬਾਰਾ ਐੱਫਆਈਆਰ ਦਰਜ ਕਰਨ ਦੀ ਗੱਲ ਕਰਨ ਨਾਲ ਸੂਬੇ ਦਾ ਮਾਹੌਲ ਮੁੜ ਖ਼ਰਾਬ ਹੋ ਸਕਦਾ ਹੈ। ਮੇਰੇ ਵਿਰੁੱਧ ਦਰਜ ਪਹਿਲੀ ਐੱਫਆਈਆਰ ਨੂੰ ਖ਼ਾਰਜ ਕਰਨ ਦੀ ਗੱਲ ਕਹੀ ਗਈ ਹੈ ਅਤੇ ਹੁਣ ਜੇ ਨਵੀਂ ਐੱਫਆਈਆਰ ਦਰਜ ਕੀਤੀ ਗਈ ਤਾਂ ਮੁੜ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸਰਕਾਰ ਨੇ ਪਹਿਲਾਂ ਗੈਂਗਸਟਰ ਪੈਦਾ ਕੀਤੇ ਤੇ ਹੁਣ ਅੱਤਵਾਦੀ ਪੈਦਾ ਕਰਨਾ ਚਾਹੁੰਦੀ ਹੈ’’।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜੇਲ੍ਹੇ ਭੇਜੇ ਗਏ ‘ਬੇਕਸੂਰ ਵਿਅਕਤੀ’ ਨੂੰ ਬਚਾਇਆ ਗਿਆ ਹੈ। ਜੇ ਡੀਜੀਪੀ ਅਜਨਾਲਾ ਵਿਚ ਹੋਈ ਖੂਨੀ ਝੜਪ ਦੀ ਵੀਡੀਓ ਦੇਖ ਕੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ ਤਾਂ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ। ਅੰਮ੍ਰਿਤਪਾਲ ਨੇ ਕਿਹਾ, ‘‘ਜੇ ਸਰਕਾਰ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਸਰਕਾਰ ਆਪਣਾ ਕੰਮ ਨਹੀਂ ਕਰਨਾ ਚਾਹੁੰਦੀ। ਲਵਪ੍ਰੀਤ ਸਿੰਘ ਤੂਫਾਨ ਦੀ ਜੇਲ੍ਹ ਤੋਂ ਰਿਹਾਈ ਪੰਥ ਦੀ ਜਿੱਤ ਹੈ।

error: Content is protected !!