Big Breaking : ਸ਼ੰਭੂ ਬੇਰੀਅਰ ਕੋਲ ਹੋਏ ਪੁਲਿਸ ਮੁਕਾਬਲੇ ‘ਚ ਮੋਹਾਲੀ ਪੁਲਿਸ ਨੇ ਮੁੰਡੇ ਦੀਆਂ ਉਂਗਲਾ ਵੱਡਣ ਵਾਲੇ ਕੀਤੇ ਗ੍ਰਿਫਤਾਰ

Big Breaking : ਸ਼ੰਭੂ ਬੇਰੀਅਰ ਕੋਲ ਹੋਏ ਪੁਲਿਸ ਮੁਕਾਬਲੇ ‘ਚ ਮੋਹਾਲੀ ਪੁਲਿਸ ਨੇ ਮੁੰਡੇ ਦੀਆਂ ਉਂਗਲਾ ਵੱਡਣ ਵਾਲੇ ਕੀਤੇ ਗ੍ਰਿਫਤਾਰ

ਮੋਹਾਲੀ (ਵੀਓਪੀ ਬਿਊਰੋ) ਬੀਤੇ ਦਿਨੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਵੀਡੀਓ, ਜਿਸ ‘ਚ ਇਕ ਨੋਜਵਾਨ ਦੀਆਂ ਉਂਗਲਾ ਦੋ ਆਰੋਪੀਆਂ ਗੋਰੀ ਅਤੇ ਤਰੁਣ ਨੇ ਵੱਡ ਦਿੱਤੀਆਂ ਸਨ| ਉਸੇ ਮਾਮਲੇ ਵਿਚ ਮੋਹਾਲੀ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ| ਕੁਝ ਏਰ ਪਹਿਲਾਂ ਸ਼ੰਭੂ ਬੈਰੀਅਰ ‘ਤੇ ਹੋਏ ਮੁਕਾਬਲੇ ਦੌਰਾਨ ਭੂਪੀ ਰਾਣਾ ਗੈਂਗ ਦੇ 2 ਮੈਂਬਰ ਗੌਰਵ ਉਰਫ ਗੋਰੀ ਅਤੇ ਤਰੁਣ ਨੂੰ ਗ੍ਰਿਫਤਾਰ ਕੀਤਾ ਹੈ| ਮੁਕਾਬਲੇ ਦੌਰਾਨ ਗੋਰੀ ਨਾਮ ਦੇ ਦੋਸ਼ੀ ਦੇ ਲੱਤ ‘ਚ ਗੋਲੀ ਲੱਗੀ ਹੈ ਅਤੇ ਦੂਜਾ ਮਾਮੋਊਲੀ ਜਖਮੀ ਹੋਇਆ ਹੈ| ਦੋਨਾਂ ਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ ਹੈ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਹੈ ਕਿ ਮੁੰਡੇ ਦੀਆਂ ਉਂਗਲਾ ਵੱਡਣ ਦੇ ਮਾਮਲੇ ਵਿਚ ਦੋ ਦੋਸ਼ੀਆਂ ਗੌਰਵ ਅਤੇ ਤਰੁਣ ਖਿਲਾਫ਼ ਮਾਮਲਾ ਦਰਜ ਕਰ ਕੇ ਟੀਮਾ ਗਠਿਤ ਕੀਤੀਆਂ ਸਨ| ਉਸ ਦੌਰਾਨ ਮੋਹਾਲੀ ਪੁਲਿਸ ਦੇ DSP (D) ਗੁਰਸ਼ੇਰ ਸੰਧੂ ਦੀ ਅਗਵਾਈ ‘ਚ CIA Staff ਮੋਹਾਲੀ ਦੀਆਂ ਟੀਮਾਂ ਇਹਨਾਂ ਦਾ ਪਿਛਾ ਕਰ ਰਹੀਆਂ ਸਨ ਕੀ ਇਹ ਸ਼ੰਭੂ ਬੇਰੀਅਰ ਪੁੱਜੇ| ਪੁਲਿਸ ਨੂੰ ਦੇਖ ਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ|

 

ਫਾਇਰਿੰਗ ਹੋਣ ਤੋਂ ਬਾਅਦ ਪੁਲਿਸ ਨੇ ਗੱਡੀ ਦੇ ਟਾਇਰਾਂ ਵਿਚ ਫ਼ਾਇਰ ਕੀਤਾ| ਮੁਕਾਬਲੇ ਦੌਰਾਨ ਫੜੇ ਗਏ doshi ਗੌਰਵ ਸ਼ਰਮਾ ਦੇ ਪੱਟ ਤੇ ਗੋਲੀ ਲੱਗੀ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਨੇ ਅਪ੍ਰੇਸ਼ਨ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ| ਦੋਸ਼ੀਆਂ ਕੋਲੋ ਇੱਕ 9 ਐਮ ਐਮ ਦੀ ਪਿਸਤੋਲ ਅਤੇ ਘਟਨਾ ਚ ਵਰਤੀ ਗਈ ਸਵਿਫਟ ਕਾਰ ਬਰਾਮਦ ਕੀਤੀ ਹੈ|

error: Content is protected !!