2013 ਤੋਂ ਜਬਰਦਸਤੀ ਰੱਖਿਆ ਸੀ ਪੇਲੇਸ ‘ਚ, ਕਾਂਗਰਸੀ ਨੇਤਾ ਮੇਜਰ ਸਿੰਘ ਦੀ ਹੱਤਿਆ ਦੀ ਆਰੋਪੀ ਮਹਿਲਾ ਨੇ ਖੋਲੇ ਕਈ ਰਾਜ਼
ਪੱਟੀ (ਵੀਓਪੀ ਬਿਊਰੋ) ਮੈਨੂੰ 2013 ਤੋਂ ਜਬਰਦਸਤੀ ਪੇਲੇਸ ‘ਚ ਰੱਖਿਆ ਸੀ, ਮੇਰੇ ਨਾਲ ਜਬਰਦਸਤੀ ਵੀ ਕੀਤੀ ਜਾਂਦੀ ਸੀ| ਇਹੋ ਜਿਹੇ ਗੰਭੀਰ ਆਰੋਪ ਲਗਾਏ ਹਨ ਬੀਤੇ ਦਿਨ ਤਰਨਤਾਰਨ ਪੁਲਿਸ ਨੇ ਕੱਲ੍ਹ ਪੱਟੀ ਵਿੱਚ ਕਾਂਗਰਸੀ ਆਗੂ ਮੇਜਰ ਸਿੰਘ ਧਾਲੀਵਾਲ ਦੀ ਹਤਿਆ ਕਰਨ ਵਾਲੀ ਮਹਿਲਾ ਅਮਨਦੀਪ ਕੌਰ ਨੇ| ਫਿਲਹਾਲ ਪੱਟੀ ਪੁਲਿਸ ਨੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ।

ਮੁਲਜ਼ਮ ਔਰਤ ਅਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਜਰ ਸਿੰਘ ਨਾਲ ਉਸ ਦੇ ਨਾਜਾਇਜ਼ ਸਬੰਧ ਸਨ ਅਤੇ ਮੇਜਰ ਸਿੰਘ ਉਸ ਨੂੰ ਪੇਲੇਸ ਤੋਂ ਬਾਹਰ ਵੀ ਨਹੀਂ ਜਾਣ ਦਿੰਦਾ ਸੀ ਅਤੇ 2013 ਤੋਂ ਉਹ ਉਸੇ ਪੈਲੇਸ ਵਿੱਚ ਰਹਿ ਰਹੀ ਸੀ। ਉਸਨੇ ਇਹ ਵੀ ਕਿਹਾ ਕੀ ਉਥੇ ਔਰਤਾਂ ਵਲੋਂ ਵੀ ਉਸ ਨਾਲ ਕੁੱਟ ਮਾਰ ਕੀਤੀ ਜਾਂਦੀ ਸੀ| ਪੈਸੇ ਦੇ ਲੈਣ ਦੇ ਮਾਮਲੇ ‘ਚ ਉਸ ਔਰਤ ਨੇ ਕਿਹਾ ਕੀ ਉਸ ਦਾ ਹਿਸਾਬ ਦਸ ਦਿਨ ਪਹਿਲਾਂ ਹੋ ਗਿਆ ਸੀ| ਅਮਨਦੀਪ ਨੇ ਇਹ ਦੱਸਿਆ ਕਿ ਮੇਜਰ ਸਿੰਘ ਨੇ ਹੀ ਉਸ ਨੂੰ ਪਿਸਤੋਲ ਦਿੱਤਾ ਸੀ|


