ਵੈਟਰਨਰੀ ਫਾਰਮਾਸਿਸਟ ਪਿਛਲੇ 17 ਸਾਲਾਂ ਤੋਂ ਜ਼ੀਅ ਰਹੇ ਨੇ ਨਰਕ ਭਰੀ ਜ਼ਿੰਦਗੀ- ਪ੍ਰਧਾਨ ਲਾਸੋਈ

ਵੈਟਰਨਰੀ ਫਾਰਮਾਸਿਸਟ ਪਿਛਲੇ 17 ਸਾਲਾਂ ਤੋਂ ਜ਼ੀਅ ਰਹੇ ਨੇ ਨਰਕ ਭਰੀ ਜ਼ਿੰਦਗੀ- ਪ੍ਰਧਾਨ ਲਾਸੋਈ

ਪੰਜਾਬ ਦੇ 250 ਤੋਂ ਵੀ ਵੱਧ ਪਸ਼ੂ ਹਸਪਤਾਲ ਸਿਰਫ ਫਾਰਮਸਿਸਟ ਦੇ ਸਹਾਰੇ ਚੱਲ ਰਹੇ ਨੇ

ਮੁੱਖ ਮੰਤਰੀ ਨੂੰ ਪੱਕੇ ਹੋਣ ਦੀ ਕੀਤੀ ਅਪੀਲ

ਫਿਰੋਜ਼ਪੁਰ 1 ਮਾਰਚ ( ਜਤਿੰਦਰ ਪਿੰਕਲ )
ਅੱਜ ਪ੍ਰੈਸ ਨੂੰ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਸੂਬਾ ਕਨਵੀਨਰ ਦਵਿੰਦਰ ਪਾਲ ਸਿੰਘ ਲਾਸੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਦੇ ਪੇਂਡੂ ਪਸ਼ੂ ਹਸਪਤਾਲਾਂ ਵਿੱਚ ਸਤਾਰਾ ਸਾਲਾਂ ਤੋਂ ਨਾ ਮਾਤਰ ਤਨਖਾਹਾਂ ਤੇ ਕੰਮ ਕਰਦੇ ਫਾਰਮਸਿਸਟਾ ਵਲੋ ਪੰਜਾਬ ਭਰ ਦੇ 582 ਪਸ਼ੂ ਹਸਪਤਾਲਾਂ ਵਿੱਚ ਪੰਜਾਬ ਸਰਕਾਰ ਵਲੋਂ ਭੇਜੀ ਗਈ ਲੰਪੀ ਸਕਿਨ ਬਿਮਾਰੀ ਦੀ ਵੈਕਸੀਨ ਦਾ ਬਾਈਕਾਟ ਕੀਤਾ ਹੋਇਆ ਹੈ। ਪਿਛਲੇ ਹਫਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਵੈਟਰਨਰੀ ਫਾਰਮਾਸਿਸਟਾ ਵਲੋਂ ਕੀਤੇ ਗਏ ਬਾਈਕਾਟ ਨਾਲ ਕੋਈ ਪੰਜਾਬ ਵਿੱਚ ਚੱਲ ਰਹੀ ਲੰਪੀ ਸਕਿਨ ਵੈਕਸੀਨ ਦਾ ਕੋਈ ਫਰਕ ਨਹੀਂ ਪਵੇਗਾ, ਜਦੋ ਕੇ ਸਿਰਫ ਇੱਕ ਹਫਤੇ ਵਿੱਚ ਹੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਵੈਟਰਨਰੀ ਫਾਰਮਾਸਿਸਟ ਨੂੰ ਡਰਾਵੇ ਪੱਤਰ ਦੇ ਰੂਪ ਵਿੱਚ ਦਿਤੇ ਜਾ ਰਹੇ ਹਨ। 582 ਪਸ਼ੂ ਹਸਪਤਾਲਾਂ ਵਿੱਚ ਵੈਕਸੀਨ ਨਾ ਲੱਗਣ ਦੀ ਚਿੰਤਾ ਵੱਢ ਖਾਣ ਲੱਗੀ। ਡਾਇਰੈਕਟਰ ਪਸ਼ੂ ਪਾਲਣ ਵੱਲੋਂ ਅਪਣੇ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਵੈਟਰਨਰੀ ਫਾਰਮਾਸਿਸਟ ਨੂੰ ਫਾਰਗ ਕਰਨ ਸਬੰਧੀ ਪੂਰੇ ਪੰਜਾਬ ਵਿੱਚ ਇੱਕ ਇੱਕ ਵੈਟਰਨਰੀ ਫਾਰਮਾਸਿਸਟ ਦੇ ਨਾਮ ਤੇ ਪੱਤਰ ਕੱਢ ਕੇ ਕਾਰਵਾਈ ਕਰਨ ਦਾ ਤੁਗ਼ਲਕੀ ਫੁਰਮਾਨ ਜਾਰੀ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨ ਲਸੋਈ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਅਤੇ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਕੇ ਪੂਰੇ ਪੰਜਾਬ ਦੇ ਵੈਟਰਨਰੀ ਫਾਰਮਾਸਿਸਟ ਪਿਛਲੇ17 ਸਾਲਾ ਤੋਂ ਪਸ਼ੂ ਪਾਲਣ ਵਿਭਾਗ ਦੀ ਗੁਲਾਮੀ ਵਿੱਚ ਜਿੰਗਦੀ ਬਸਰ ਕਰ ਰਹੇ ਹਨ। ਪਰ ਹੁਣ ਵੈਟਰਨਰੀ ਫਾਰਮਾਸਿਸਟ ਇਹ ਗੁਲਾਮੀ ਤੋਂ ਨਿਜਾਤ ਪਾਉਣਾ ਚਾਹੁਦੇ ਹਨ। ਉਹ ਬੇਸ਼ਕ ਪਸ਼ੂ ਪਾਲਣ ਵਿਭਾਗ ਨੌਕਰੀ ਤੋਂ ਕੱਢ ਕੇ ਨਿਜਾਤ ਦੇ ਦੇਵੇ ਜਾ ਸਾਡੀ ਕੀਤੀ ਸੇਵਾ ਦਾ ਮੁੱਲ ਪਾ ਕੇ ਸਾਡੀਆਂ ਸੇਵਾਵਾਂ ਰੈਗੂਲਰ ਕਰਕੇ ਜਾ ਚੰਗੀ ਸਨਮਾਨ ਯੋਗ ਤਨਖਾਹਾਂ ਦੇ ਕੇ ਸਾਡੇ ਮਸਲੇ ਹੱਲ ਕੀਤੇ ਜਾਣ। ਜੋ ਵੀ ਕੰਮ ਵੈਟਰਨਰੀ ਫਾਰਮਾਸਿਸਟ ਦੇ ਹਨ ਉਹ ਲਿਖਤੀ ਤੌਰ ਤੇ ਸਾਰੇ ਜਿਲਿਆ ਦੇ ਡਿਪਟੀ ਡਾਇਰੈਕਟਰਾ ਨੂੰ ਲਿਖਤੀ ਰੂਪ ਵਿੱਚ ਰੂਲ ਬਣਾ ਕੇ ਦਿਤੇ ਜਾਣ।

ਲਾਸੋਈ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕੇ ਹੁਣ ਵੈਟਰਨਰੀ ਫਾਰਮਾਸਿਸਟ ਤੋਂ ਪੂਰੇ ਹਸਪਤਾਲ ਦਾ ਕੰਮ ਲਿਆ ਜਾਂਦਾ ਜਦੋ ਕੇ ਪੰਜਾਬ ਵਿੱਚ 250 ਤੋਂ ਜਿਆਦਾ ਹਸਪਤਾਲ ਇੱਕਲੇ ਵੈਟਰਨਰੀ ਫਾਰਮਾਸਿਸਟ ਹੀ ਚਲਾ ਰਹੇ ਹਨ, ਬਾਕੀ ਲਸੋਈ ਨੇ ਦੱਸਿਆ ਕਿ ਜਥੇਬੰਦੀ ਵਲੋਂ ਇਕ ਪਿੰਡ ਪਿੰਡ ਮਹਿੰਮ ਅਗਲੇ ਹਫ਼ਤੇ ਚਲਾਈ ਜਾਵੇਗੀ ਜਿਸ ਵਿੱਚ ਘਰ ਘਰ ਜਾ ਕੇ ਲੰਪੀ ਸਕਿਨ ਦੀ ਜੋ ਪਸ਼ੂ ਪਾਲਣ ਵਿਭਾਗ ਵਲੋ 582 ਪਸ਼ੂ ਹਸਪਤਾਲਾਂ ਵਿੱਚ ਕਾਗਜ਼ੀ ਲਗਾਈ ਜਾ ਰਹੀ ਹੈ ਉਸ ਦੀ ਪੂਰੇ ਪੰਜਾਬ ਵਿਚ ਪੋਲ ਖੋਲੀ ਜਾਵੇਗੀ, ਲਾਸੋਈ ਨੇ ਦੱਸਿਆ ਕਿ ਲੰਪੀ ਸਕਿਨ ਦੀ ਵੈਕਸੀਨ 582 ਪਸੂ ਹਸਪਤਾਲਾਂ ਸਹੀ ਤਰੀਕੇ ਨਾਲ ਨਹੀਂ ਲੱਗ ਰਹੀ। ਪਸੂ ਪਾਲਣ ਵਿਭਾਗ ਸਿਰਫ ਖ਼ਾਨਾ ਪੂਰਤੀ ਕਰ ਰਿਹਾ ਹੈ, ਵੈਟਰਨਰੀ ਫਾਰਮਾਸਿਸਟ ਅਪਣੇ ਬਾਈਕਾਟ ਤੇ ਪੂਰੀ ਤਰ੍ਹਾਂ ਪੰਜਾਬ ਵਿੱਚ ਕਾਈਮ ਹਨ, ਬਾਈਕਾਟ ਓਦੋਂ ਤੱਕ ਜਾਰੀ ਰਹੇਗਾ ਜਦੋ ਤੱਕ ਪਸ਼ੂ ਪਾਲਣ ਵਿਭਾਗ ਵੈਟਰਨਰੀ ਫਾਰਮਾਸਿਸਟ ਦੀਆ ਸੇਵਾਵਾਂ ਰੈਗੂਲਰ ਜਾ ਕੰਮ ਦੇ ਬਦਲੇ ਪੂਰਾ ਮਿਹਨਤਾਨਾ ਨਹੀਂ ਦੇਵਗਾ ਲਸੋਈ ਨੇ ਦੱਸਿਆ ਵੈਟਰਨਰੀ ਫਾਰਮਾਸਿਸਟ ਇਸ ਵਾਰੀ ਕਿਸੇ ਵਿਸ਼ਵਾਸ ਵਿੱਚ ਆ ਕੇ ਬਾਈਕਾਟ ਨਹੀਂ ਖੋਲਣਗੇ, ਸਗੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਅਤੇ ਪਸ਼ੂ ਪਾਲਣ ਮੰਤਰੀ ਦੇ ਹਰ ਇਕ ਪ੍ਰੋਗਰਾਮਾਂ ਵਿੱਚ ਜਾ ਕੇ ਅੱਪਣੇ ਹੱਕ ਮੰਗੇ ਜਾਣਗੇ।

ਉਹਨਾਂ ਅਖੀਰ ਵਿੱਚ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸਾਡੀ 17 ਸਾਲਾ ਦੀ ਮਿਹਨਤ ਨੂੰ ਦੇਖਦੇ ਹੋਏ ਸਾਨੂੰ ਪੱਕਾ ਕੀਤਾ ਜਾਵੇ।

error: Content is protected !!