ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਜ਼ਮੀਨ ਤੇ ਕਬਜ਼ਾ ਕਰਨ ਦੇ ਲਗਾਏ ਦੋਸ਼

ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਜ਼ਮੀਨ ਤੇ ਕਬਜ਼ਾ ਕਰਨ ਦੇ ਲਗਾਏ ਦੋਸ਼

ਹਲਕਾ ਵਿਧਾਇਕ ਤੇ ਲਗਾਏ ਦੋਸ਼ੀਆਂ ਨਾਲ ਮਿਲੀ ਭੁਗਤ ਦੇ ਇਲਜ਼ਾਮ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਅਦਾਲਤ ਵੱਲੋਂ ਸਟੇਅ ਦੇਣ ਦੇ ਬਾਵਜੂਦ ਕੁਝ ਲੋਕ ਸਾਡੀ ਜਮੀਨ ਤੇ ਧੱਕੇ ਨਾਲ ਕਬਜਾ ਕਰਨਾ ਚਾਹੁੰਦੇ ਹਨ। ਅਤੇ ਪੰਜਾਬ ਪੁਲਿਸ ਵੀ ਸਾਡੀ ਸੁਣਵਾਈ ਨਹੀਂ ਕਰ ਰਹੀ। ਇਸ ਲਈ ਮਜਬੂਰ ਹੋ ਕੇ ਅੱਜ ਸਾਨੂੰ ਪ੍ਰੈਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਸਬੰਧ ਵਿਚ ਅੱਜ ਆਸਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨਿਹਾਲਾ ਕਿਲਚਾ ਨੇ ਪ੍ਰੈੱਸ ਕਲੱਬ ਸਤਲੁਜ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕੇ ਮੈਂ ਜਮੀਨ ਰਕਬਾ 1 ਕਨਾਲ 10 ਮਰਲੇ ਦਾ ਕਾਸ਼ਤਕਾਰ ਹਾਂ। ਅਤੇ ਪਿਛਲੇ 40 ਸਾਲਾਂ ਤੋਂ ਇਸ ਜ਼ਮੀਨ ਤੇ ਖੇਤੀ ਕਰ ਰਿਹਾ ਹਾਂ। ਪਿਛਲੇ ਕੁਝ ਸਮੇਂ ਬਿੱਲਾ ਅਤੇ ਉਸ ਦੇ ਸਾਥੀ ਮੇਰੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਮੇਰੇ ਖਿਲਾਫ ਮਾਨਯੋਗ ਅਦਾਲਤ ਵਿਚ ਕੋਈ ਅਪੀਲ ਵਗੈਰਾ ਵੀ ਕੀਤੀ ਹੋਈ ਸੀ ਪਰ ਮਾਣਯੋਗ ਅਦਾਲਤ ਨੇ ਉਸ ਅਪੀਲ ਨੂੰ ਮਿਤੀ 18 ਮਈ 2018 ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਬਾਵਜੂਦ ਵੀ ਉਹ ਵਿਅਕਤੀ ਦਖ਼ਲਅੰਦਾਜ਼ੀ ਕਰਨ ਤੋਂ ਬਾਜ਼ ਨਹੀਂ ਆਏ। ਇਸ ਤੋਂ ਬਾਅਦ ਮੈਂ ਵੀ ਇੱਕ ਕੇਸ ਸੀ.ਐਸ./1978/2022 ਮਾਣਯੋਗ ਅਦਾਲਤ ਵਿਚ ਦਾਇਰ ਕੀਤਾ ਸੀ ਜਿਸ ਤੇ ਮਾਨਯੋਗ ਅਦਾਲਤ ਨੇ ਸਾਨੂੰ ਸਟੇਅ ਆਰਡਰ ਦਿੱਤਾ ਹੋਇਆ ਹੈ। ਅਤੇ ਕੇਸ ਪੈਡਿੰਗ ਚੱਲ ਰਿਹਾ ਹੈ। ਪਰ ਇਸ ਦੇ ਬਾਵਜੂਦ ਇਹਨਾਂ ਵਿਅਕਤੀਆ ਨੇ ਸਾਡਾ ਜੀਨਾ ਹਰਾਮ ਕੀਤਾ ਹੋਇਆ ਹੈ ਕਿਉ ਕਿ ਇਹ ਵਿਅਕਤੀ ਹਲਕਾ ਵਿਧਾਇਕ ਰਜਨੀਸ਼ ਦਹੀਆ ਦੇ ਕਰੀਬੀ ਹਨ ਅਤੇ ਅਕਸਰ ਹੀ ਇਹ ਵਿਧਾਇਕ ਦੇ ਦਫਤਰ ਵਿਚ ਬੈਠੇ ਹੁੰਦੇ ਹਨ। ਇਸ ਸਬੰਧੀ ਜਦੋਂ ਆਪਣੀ ਤਕਲੀਫ਼ ਹਲਕਾ ਵਿਧਾਇਕ ਰਜਨੀਸ਼ ਦਹੀਆ ਜੀ ਕੋਲ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ। ਸਾਨੂੰ ਇਨਸਾਫ ਦਿਵਾਉਣ ਦੀ ਬਜਾਏ ਹਲਕਾ ਵਿਧਾਇਕ ਨੇ ਸਾਨੂੰ ਗੰਦੀਆਂ ਗਾਲਾਂ ਕੱਢੀਆਂ ਅਤੇ ਉਨ੍ਹਾਂ ਕਿਹਾ ਕਿ ਮੈਂ ਵੀ ਵਕੀਲ ਹਾਂ ਤੁਸੀਂ ਮੇਰੇ ਕੋਲੋਂ ਕੇਸ ਕਿਉਂ ਨਹੀਂ ਦਰਜ ਕਰਵਾਇਆ, ਅਤੇ ਸਾਡਾ ਅਪਮਾਨ ਕਰਕੇ ਸਾਨੂੰ ਦਫਤਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਸਮੇਂ ਮੇਰੀ ਧਰਮ ਪਤਨੀ ਵੀ ਮੇਰੇ ਨਾਲ ਸੀ।

ਆਸਾ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਰਜਨੀਸ਼ ਦਹੀਆ ਵੀ ਲੱਗਦਾ ਕਾਬਜ਼ਕਾਰਾਂ ਨਾਲ ਮਿਲੇ ਹੋਣ ਦੇ ਵੀ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਅਫਸਰਾਂ ਕੋਲ ਵੀ ਇਨਸਾਫ਼ ਲੈਣ ਲਈ ਗਏ। ਪਰ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਇਸ ਲਈ ਮਜਬੂਰ ਹੋ ਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਸ ਸਬੰਧੀ ਆਸਾ ਸਿੰਘ ਨੇ ਪ੍ਰੈਸ ਕਲੱਬ ਵਿੱਚ ਅਪਣਾ ਹਲਫੀਆ ਬਿਆਨ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਨਿਆਂ ਦਾ ਥੰਮ ਸਮਝੇ ਜਾਂਦੇ ਮੀਡੀਆ ਸਾਡੀ ਆਵਾਜ਼ ਨੂੰ ਜ਼ਰੂਰ ਬੁਲੰਦ ਕਰੇਗਾ, ਜਿਸ ਨਾਲ ਸਾਨੂੰ ਇਨਸਾਫ ਜਰੂਰ ਮਿਲੇਗਾ ।

ਇਸ ਸੰਬੰਧੀ ਜਦੋਂ ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹੀਆ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੂੰ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਉਹਨਾਂ ਨੇ ਫੋਨ ਨਹੀਂ ਚੁੱਕਿਆ।

error: Content is protected !!