ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਇਤਿਹਾਸ ਕੇਂਦਰੀ ਵਿੱਤ ਮੰਤਰੀ ਨੇ ਕੀਤਾ ਰੱਦ

ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਇਤਿਹਾਸ ਕੇਂਦਰੀ ਵਿੱਤ ਮੰਤਰੀ ਨੇ ਕੀਤਾ ਰੱਦ

ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਨੇ ਸਿੱਖਾਂ ਨਾਲ ਵੱਡਾ ਧ੍ਰੋਹ ਕਮਾਉਂਦੇ ਹੋਏ ਗੁਰਦੁਆਰਾ ਡਾਂਗਮਾਰ ਸਾਹਿਬ ਉਤੇ ਸਿੱਖਾਂ ਦੇ ਦਾਅਵੇ ਨੂੰ ਕੀ ਖਾਰਜ ਕਰ ਦਿੱਤਾ ਹੈ ? ਇਹ ਸਵਾਲ ਅੱਜ ਇਸ ਲਈ ਖੜ੍ਹਾ ਹੋਇਆ ਹੈ। ਕਿਉਂਕਿ ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਗੁਰੂ ਡਾਂਗਮਾਰ ਝੀਲ ਉਤੇ ਜਾਣ ਤੋਂ ਬਾਅਦ ਅੱਜ ਪਾਈ ਆਪਣੀ ਫੈਸਬੁਕ ਪੋਸਟ ‘ਚ ਇਸ ਸਥਾਨ ਉਤੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੀ ਗੱਲ ਕਰਨ ਦੀ ਥਾਂ ਫਰਜ਼ੀ ਇਤਿਹਾਸਕ ਹਵਾਲਿਆਂ ਰਾਹੀਂ ਬੋਧ ਭਿਕਸ਼ੂ ਪਦਮਸੰਭਵ ਦੇ ਇਥੇ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ। ਜਦਕਿ ਇਸ ਸੰਬੰਧੀ ਸਿਲੀਗੁੜੀ ਕਮੇਟੀ ਨੇ ਸਿੱਕਿਮ ਹਾਈਕੋਰਟ ਵਿਚ ਕੇਸ ਪਾ ਰਖਿਆ ਹੈ। ਜਿਸ ਵਿਚ ਸ਼੍ਰੋਮਣੀ ੳਤੇ ਦਿੱਲੀ ਕਮੇਟੀ ਉਸ ਦੀ ਮਦਦ ਕਰ ਰਹੀ ਹੈ। ਪਰ ਸਿੱਕਮ ਸਰਕਾਰ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਅੱਠਵੀਂ ਸਦੀ ਦੇ ਤਾਂਤ੍ਰਿਕ ਬੋਧ ਭਿਕਸ਼ੂ ਪਦਮਸੰਭਵ ਜਿਨ੍ਹਾਂ ਨੂੰ ਗੁਰੂ ਰਿਨਪੋਛੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਦਾ ਇਥੇ ਮੱਠ ਸਾਬਤ ਕਰਨ ਲਈ ਹਠੀ ਨਜ਼ਰ ਆਉਂਦੀ ਹੈ। ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ 1516-17 ’ਚ ਲਗਭਗ 6 ਮਹੀਨੇ ਦੀ ਆਪਣੀ ਤਿੱਬਤ ਯਾਤਰਾ ਦੌਰਾਨ ਗੁਰੂ ਡਾਂਗਮਾਰ ਝੀਲ ਦੇ ਮਾਈਨਸ 30 ਡਿਗਰੀ ਤਾਪਮਾਨ ’ਤੇ ਜਮਾਂ ਹੋਏ ਝੀਲ ਦੇ ਪਾਣੀ ਨੂੰ ਸਥਾਨਕ ਲੋਕਾਂ ਦੀ ਮੰਗ ਉਤੇ ਡੰਡਾ ਮਾਰ ਕੇ ਪਿਘਲਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਤਕ ਝੀਲ ਦੇ ਇਸ ਹਿੱਸੇ ਤੋਂ ਲੋਕ ਪਾਣੀ ਪ੍ਰਾਪਤ ਕਰਦੇ ਹਨ।

ਜਿਕਰਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਤਕ ਇਸ ਥਾਂ ’ਤੇ ਗੁਰੂ ਰਿਨਪੋਛੇ ਦਾ ਇੱਥੇ ਆਉਣ ਦਾ ਕੋਈ ਇਤਿਹਾਸ ਬੋਧੀ ਲਾਮਾਵਾਂ ਦੇ ਕੋਲ ਵੀ ਨਹੀਂ ਸੀ। ਬੋਧ ਧਰਮ ਦੀ ਕਈ ਕਿਤਾਬਾਂ ’ਚ ਇਹ ਦਾਅਵਾ ਹੈ ਕਿ ਗੁਰੂ ਰਿਨਪੋਛੇ ਕਦੇ ਵੀ ਸਿੱਕਮ ਨਹੀਂ ਆਏ। ਵਿਕਿਪੀਡੀਆ ਵੀ ਗੁਰੂ ਰਿਨਪੋਛੇ ਨਾਲ ਸਬੰਧਿਤ ਝੀਲ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਰਿਵਾਲਸਰ ਸ਼ਹਿਰ ’ਚ ਹੋਣ ਦੀ ਜਾਣਕਾਰੀ ਦਿੰਦਾ ਹੈ। ਜਿੱਥੇ ਗੁਰੂ ਰਿਨਪੋਛੇ ਦੀ ਵਿਸ਼ਾਲ ਮੂਰਤੀ ਵੀ ਸਥਾਪਿਤ ਹੈ।

error: Content is protected !!