ਮੁਸਲਿਮ ਭਾਈਚਾਰੇ ਦੇ ਮੁੱਦਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਮੁਸਲਿਮ ਭਾਈਚਾਰੇ ਦੇ ਮੁੱਦਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਜਲੰਧਰ(ਵੀਓਪੀ ਬਿਊਰੋ) ਜਲੰਧਰ ਜਿਲ੍ਹੇ ਵਿੱਚ ਮੁਸਲਿਮ ਭਾਈਚਾਰੇ ਦੇ ਕਈ ਮਾਮਲਿਆ ਨੂੰ ਲੈ ਕੇ ਵੀਰਵਾਰ ਨੂੰ ਮੁਸਲਿਮ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਨਈਮ ਖਾਨ ਐਡਵੋਕੇਟ ਨੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੁਲਾਕਾਤ ਕੀਤੀ।

ਨਈਮ ਖਾਨ ਨੇ ਦੱਸਿਆ ਕੀ ਜਿਲ੍ਹੇ ਵਿੱਚ ਪੰਜਾਬ ਵਕਫ ਬੋਰਡ ਦੀ ਜਮੀਨਾਂ ਉੱਪਰ ਲਗਾਤਾਰ ਕਬਜ਼ੇ ਹੋ ਰਹੇ ਹਨ ਅਤੇ ਜਦੋਂ ਵੀ ਵਕਫ ਬੋਰਡ ਵੱਲੋਂ ਪੁਲਿਸ ਤੋਂ ਸਹਾਇਤਾ ਲਈ ਪਹੁੰਚ ਕੀਤੀ ਜਾਂਦੀ ਹੈ ਤਾਂ ਪੰਜਾਬ ਸਰਕਾਰ ਦਾ ਹੀ ਅਹਿਮ ਹਿੱਸਾ ਪੰਜਾਬ ਵਕਫ ਬੋਰਡ ਨੂੰ ਸੁਰੱਖਿਆ ਮੁਹੱਇਆ ਨਹੀਂ ਕਰਵਾਈ ਜਾਂਦੀ ਜਿਸ ਨਾਲ ਭੂ-ਮਾਫੀਆ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਅਤੇ ਲਗਾਤਾਰ ਵਕਫ ਬੋਰਡ ਦੀਆਂ ਜਮੀਨਾਂ ਉਪਰ ਕਬਜੇ ਕੀਤੇ ਜਾ ਰਹੇ ਹਨ।

ਇਸ ਦੌਰਾਨ ਉਨ੍ਹਾਂ ਜਲੰਧਰ ਵਿੱਚ ਹੋਰ ਕਈ ਅਹਿਮ ਮੁਸਲਿਮ ਭਾਈਚਾਰੇ ਦੇ ਮੁੱਦਿਆ ਨੂੰ ਲੈਕੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਗੱਲਬਾਤ ਕੀਤੀ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਮੁਸਲਿਮ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਨਈਮ ਖਾਨ ਨੂੰ ਭਰੋਸਾ ਦੁਆਇਆ ਕੀ ਸ਼ਹਿਰ ਅੰਦਰ ਪੰਜਾਬ ਵਕਫ ਬੋਰਡ ਦੀਆਂ ਜਮੀਨਾ ਉਪਰ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮੁਸਲਿਮ ਭਾਈਚਾਰੇ ਦੀਆਂ ਹੋਰ ਵੀ ਜਿੰਨ੍ਹੀਆਂ ਸ਼ਿਕਾਇਤਾਂ ਥਾਣੇ ਵਿੱਚ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਨਾਲ ਸੰਗਠਨ ਦੇ ਯੂਥ ਪ੍ਰਧਾਨ ਮੁਹੰਮਦ ਸਿੰਕਦਰ ਮੋਜੂਦ ਸਨ।

error: Content is protected !!