ਕਰ ਲਓ ਗੱਲ; ਹੋਲੀ ਵਾਲੇ ਦਿਨ ਜਵਾਈ ਨੂੰ ਗਧੇ ‘ਤੇ ਬਿਠਾ ਕੇ ਘੁੰਮਾਉਂਦੇ ਨੇ ਪੂਰਾ ਪਿੰਡ, ਇਕ ਦੀ ਗਲਤੀ 80 ਸਾਲ ਤੋਂ ਪਿੰਡ ਦੇ ਸਾਰੇ ਜਵਾਈ ਭੁਗਤ ਰਹੇ ਨੇ

ਕਰ ਲਓ ਗੱਲ; ਹੋਲੀ ਵਾਲੇ ਦਿਨ ਜਵਾਈ ਨੂੰ ਗਧੇ ‘ਤੇ ਬਿਠਾ ਕੇ ਘੁੰਮਾਉਂਦੇ ਨੇ ਪੂਰਾ ਪਿੰਡ, ਇਕ ਦੀ ਗਲਤੀ 80 ਸਾਲ ਤੋਂ ਪਿੰਡ ਦੇ ਸਾਰੇ ਜਵਾਈ ਭੁਗਤ ਰਹੇ ਨੇ

ਮਹਾਰਾਸ਼ਟਰ (ਵੀਓਪੀ ਬਿਊਰੋ) ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਕੰਨਿਆ ਕੁਮਾਰੀ ਤੋਂ ਲੈ ਕੇ ਕੇਰਲਾ ਤਕ ਹੋਲੀ ਦੇ ਤਿਉਹਾਰ ਦਾ ਚਾਅ ਹੁੰਦਾ ਹੈ ਅਤੇ ਫੁੱਲਾਂ ਦੇ ਨਾਲ ਨਾਲ ਰੰਗਾਂ ਦੇ ਨਾਲ ਵੀ ਹੋਲੀ ਖੇਡੀ ਜਾਂਦੀ ਹੈ। ਪਰ ਅੱਜ ਤੁਹਾਨੂੰ ਅਸੀ ਹੋਲੀ ਮਨਾਉਣ ਦਾ ਜੋ ਤਰੀਕਾ ਦੱਸਣ ਜਾ ਰਹੇ ਹਾਂ, ਇਸ ਤੋਂ ਤੁਸੀ ਵੀ ਹੈਰਾਨ ਰਹਿ ਜਾਓਗੇ।

ਦਰਅਸਲ ਮਹਾਰਾਸ਼ਟਰ ਦੇ ਬੀੜ ਜ਼ਿਲੇ ‘ਚ ਹੋਲੀ ਦਾ ਤਿਉਹਾਰ ਅਨੋਖੇ ਤਰੀਕੇ ਨਾਲ ਮਨਾਇਆ ਗਿਆ। ਇੱਥੇ ਹੋਲੀ ਵਾਲੇ ਦਿਨ ਪਿੰਡ ਦੇ ਜਵਾਈ ਨੂੰ ਖੋਤੇ ‘ਤੇ ਬਿਠਾ ਕੇ ਪੂਰੇ ਪਿੰਡ ਦੀ ਸੈਰ ਕਰਵਾਈ ਜਾਂਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀੜ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਹੋਲੀ ਮਨਾਉਣ ਦੀ ਪਰੰਪਰਾ 80 ਸਾਲਾਂ ਤੋਂ ਚੱਲੀ ਆ ਰਹੀ ਹੈ। 80 ਸਾਲ ਪਹਿਲਾਂ ਬੀੜ ਜ਼ਿਲ੍ਹੇ ਦੇ ਪਿੰਡ ਵਿਡਾ ਯੇਵਤਾ ਵਿੱਚ ਇੱਕ ਦੇਸ਼ਮੁਖ ਪਰਿਵਾਰ ਨੇ ਇਹ ਪਰੰਪਰਾ ਸ਼ੁਰੂ ਕੀਤੀ ਹੋਈ ਹੈ।

ਗੱਲ ਇਸ ਤਰ੍ਹਾਂ ਹੋਈ ਸੀ ਕਿ ਇਸ ਪਰਿਵਾਰ ਦੇ ਜਵਾਈ ਨੇ ਹੋਲੀ ਵਾਲੇ ਦਿਨ ਰੰਗ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਨੂੰ ਰੰਗ ਲਵਾਉਣ ਲਈ ਮਨਾ ਲਿਆ। ਇਸ ਤੋਂ ਬਾਅਦ ਉਸ ਨੇ ਗਧੇ ਨੂੰ ਫੁੱਲਾਂ ਨਾਲ ਸਜਾਇਆ ਅਤੇ ਆਪਣੇ ਜਵਾਈ ਨੂੰ ਉਸ ‘ਤੇ ਬਿਠਾ ਕੇ ਪੂਰੇ ਪਿੰਡ ਵਿਚ ਘੁੰਮਾਇਆ। ਉਦੋਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆਨੰਦਰਾਓ ਦੇਸ਼ਮੁਖ ਨਾਮ ਦੇ ਵਿਅਕਤੀ ਨੇ ਇਹ ਪਰੰਪਰਾ ਸ਼ੁਰੂ ਕੀਤੀ ਸੀ। ਅਜਿਹੀ ਹੋਲੀ ਉਸ ਨੇ ਸਭ ਤੋਂ ਪਹਿਲਾਂ ਆਪਣੇ ਜਵਾਈ ਨਾਲ ਮਨਾਈ। ਕਿਹਾ ਜਾਂਦਾ ਹੈ ਕਿ ਕਈ ਵਾਰ ਲੋਕ ਮਜ਼ਾਕ ਦੇ ਤੌਰ ‘ਤੇ ਜਵਾਈ ਨੂੰ ਗਧਾ ਗਿਫਟ ਕਰ ਦਿੰਦੇ ਹਨ ਅਤੇ ਉਸ ਨੂੰ ਉਸ ‘ਤੇ ਬਿਠਾ ਦਿੰਦੇ ਹਨ।

error: Content is protected !!