ਆਪ ਸਰਕਾਰ ਸਰਕਾਰੀ ਦਹਿਸਤਗਰਦ, ਨੌਜੁਆਨਾਂ ਨੂੰ ਕਰ ਰਹੀ ਗੁੰਮਰਾਹ

ਮਾਮਲਾ ਸੰਗਰੂਰ ਵਿਖੇ ਆਵਾਜ਼ ਉਠਾ ਰਹੇ ਅਧਿਆਪਕਾਂ ਉਤੇ ਪੁਲਿਸ ਵੱਲੋਂ ਕੀਤਾ ਗਿਆ ਜ਼ਬਰ ਜ਼ੁਲਮ

ਨਵੀਂ ਦਿੱਲੀ, 13 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਬੀਤੇ ਦਿਨੀਂ ਸੰਗਰੂਰ ਜਿ਼ਲ੍ਹੇ ਵਿਚ ਉਨ੍ਹਾਂ ਬੱਚੇ-ਬੱਚੀਆਂ ਜਿਨ੍ਹਾਂ ਨੂੰ ਕੁਝ ਸਮਾਂ ਪਹਿਲੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਬਤੌਰ ਅਧਿਆਪਕਾਂ ਦੇ ਨਿਯੁਕਤੀ ਪੱਤਰ ਦਿੱਤੇ ਸਨ, ਜਿਸ ਨਾਲ ਬੇਰੁਜਗਾਰ ਅਧਿਆਪਕ ਵਰਗ ਵਿਚ ਵੱਡੀ ਖੁਸ਼ੀ ਉੱਠੀ ਸੀ । ਲੇਕਿਨ 3 ਮਹੀਨੇ ਦਾ ਸਮਾਂ ਬੀਤ ਜਾਣ ਉਪਰੰਤ ਜਿਨ੍ਹਾਂ ਅਧਿਆਪਕਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਗਏ ਸਨ, ਉਨ੍ਹਾਂ ਨੂੰ ਸਟੇਸ਼ਨਾਂ ਦੀ ਅੱਜ ਤੱਕ ਅਲਾਟਮੈਂਟ ਨਾ ਹੋਣ ਦੀ ਬਦੌਲਤ ਇਸ ਅਧਿਆਪਕ ਵਰਗ ਵਿਚ ਵੱਡਾ ਰੋਸ਼ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਖ਼ਬਾਰਾਂ ਅਤੇ ਮੀਡੀਏ ਵਿਚ ਪ੍ਰਚਾਰ ਕਰਨ ਹਿੱਤ ਵੱਡੇ ਦਾਅਵੇ ਕਰ ਰਹੀ ਹੈ ।

ਲੇਕਿਨ ਅਸਲੀਅਤ ਵਿਚ ਉਸਦੇ ਦਾਅਵੇ ਖੋਖਲੇ ਹਨ, ਉਸ ਵਿਰੁੱਧ ਇਹ ਅਧਿਆਪਕ ਵਰਗ ਜਿਨ੍ਹਾਂ ਵਿਚ ਮਰਦ ਅਤੇ ਬੀਬੀਆਂ ਵੀ ਸਨ, ਉਤੇ ਪੁਲਿਸ ਵੱਲੋ ਅੰਧਾ ਧੂੰਦ ਲਾਠੀਚਾਰਜ ਕਰਨ, ਸਿੱਖ ਬੱਚਿਆਂ ਦੀਆਂ ਦਸਤਾਰਾਂ ਲਾਹੁਣ ਅਤੇ ਬੇਰਹਿੰਮੀ ਨਾਲ ਕੁੱਟਮਾਰ ਕਰਨ ਦੇ ਅਮਲ ਜਿਥੇ ਸਰਕਾਰੀ ਦਹਿਸਤਗਰਦੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੰਜਾਬ ਨਿਵਾਸੀਆ ਅਤੇ ਇਥੋ ਦੀ ਨੌਜਵਾਨੀ ਨੂੰ ਗੁੰਮਰਾਹ ਕਰਨ ਦੀਆਂ ਕਾਰਵਾਈਆ ਦੀ ਜਿਥੇ ਨਿਖੇਧੀ ਕਰਦੀ ਹੈ, ਉਥੇ ਅਧਿਆਪਕ ਵਰਗ ਉਤੇ ਹੋਏ ਤਸੱਦਦ ਦੀ ਵੀ ਜੋਰਦਾਰ ਨਿੰਦਾ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਜਿ਼ਲ੍ਹੇ ਦੇ ਅਧਿਆਪਕਾਂ ਵੱਲੋ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਬੀਤੇ ਦਿਨੀ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਕੀਤੇ ਜਾ ਰਹੇ ਰੋਸ ਵਿਖਾਵੇ ਉਤੇ ਸੰਗਰੂਰ ਪੁਲਿਸ ਵੱਲੋ ਕੀਤੀ ਗਈ ਲਾਠੀਚਾਰਜ ਨੂੰ ਅਸਹਿ ਅਤੇ ਇਥੋ ਦੇ ਮਾਹੌਲ ਨੂੰ ਸਰਕਾਰ ਵੱਲੋ ਗੰਧਲਾ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਡੀ ਗਿਣਤੀ ਵਿਚ ਇਸ ਵਰਗ ਨੂੰ ਸਾਲ ਦੇ ਸੁਰੂ ਜਨਵਰੀ ਵਿਚ ਨਿਯੁਕਤੀ ਪੱਤਰ ਅਤੇ ਆਪਣੀਆ ਅਸਾਮੀਆ ਉਤੇ ਡਿਊਟੀ ਸਾਂਭਣ ਵਾਲੇ ਪੱਤਰ ਤਾਂ ਜਾਰੀ ਕਰ ਦਿੱਤੇ ਸਨ । ਲੇਕਿਨ 3 ਮਹੀਨਿਆ ਤੋ ਉਨ੍ਹਾਂ ਨੂੰ ਇਹ ਜਾਣਕਾਰੀ ਨਹੀ ਦਿੱਤੀ ਜਾ ਰਹੀ ਕਿ ਉਨ੍ਹਾਂ ਨਿਯੁਕਤ ਹੋਏ ਅਧਿਆਪਕਾਂ ਨੇ ਕਿਸ ਸਟੇਸਨ ਉਤੇ ਕਿਸ ਸਕੂਲ ਵਿਚ ਡਿਊਟੀ ਸੁਰੂ ਕਰਨੀ ਹੈ ਜੋ ਕਿ ਇਸ ਅਧਿਆਪਕ ਵਰਗ ਨਾਲ ਇਹ ਬਹੁਤ ਹੀ ਸ਼ਰਮਨਾਕ ਮਜਾਕ ਹੈ । ਜਿਨ੍ਹਾਂ ਅਧਿਆਪਕਾਂ ਨੇ ਮੁਲਕ ਦੀ ਆਉਣ ਵਾਲੀ ਪਨੀਰੀ ਨੂੰ ਸਹੀ ਦਿਸ਼ਾ ਵੱਲ ਅਗਵਾਈ ਦੇਣੀ ਹੈ, ਜੇਕਰ ਉਸ ਵਰਗ ਨਾਲ ਸਰਕਾਰ ਹੀ ਜਿਆਦਤੀ ਕਰੇਗੀ, ਤਾਂ ਉਹ ਸਾਡੇ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਸਮਾਜ ਉਤੇ ਉਸਦਾ ਕੀ ਅਸਰ ਪਵੇਗਾ ? ਇਸ ਕਾਰਵਾਈ ਤੋ ਤਾਂ ਇੰਝ ਜਾਪਦਾ ਹੈ ਕਿ ਸਰਕਾਰ ਹਵਾ ਵਿਚ ਤਲਵਾਰਾਂ ਮਾਰ ਰਹੀ ਹੈ ਅਤੇ ਇਥੋ ਦੇ ਨਿਵਾਸੀਆ ਨੂੰ ਥੋੜੇ ਸਮੇ ਲਈ ਖੁਸ਼ ਕਰਨ ਲਈ ਸਰਕਾਰੀ ਹੁਕਮ ਜਾਰੀ ਕਰ ਰਹੀ ਹੈ । ਜਦੋਕਿ ਅਮਲ ਕੋਈ ਹਾਂਪੱਖੀ ਨਹੀ ਹੋ ਰਹੇ ਜੋ ਕਿ ਹੋਰ ਵੀ ਵੱਡੀ ਬੇਇਨਸਾਫ਼ੀ ਹੈ।

ਸ. ਮਾਨ ਨੇ ਸ. ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਪੰਜਾਬ ਦੇ ਆਗੂ ਵੱਲੋ ਇਸ ਵਿਸੇ ਤੇ ਪੰਜਾਬ ਵਿਧਾਨ ਸਭਾ ਵਿਚ ਬਾਦਲੀਲ ਢੰਗ ਨਾਲ ਉਠਾਈ ਗਈ ਆਵਾਜ਼ ਨੂੰ ਸਹੀ ਕਰਾਰ ਦਿੰਦੇ ਹੋਏ ਜਿਥੇ ਪ੍ਰਸ਼ੰਸ਼ਾਂ ਕੀਤੀ, ਉਥੇ ਉਨ੍ਹਾਂ ਪੰਜਾਬ ਦੀਆਂ ਸਭ ਜਿੰਮੇਵਾਰ ਧਿਰਾਂ ਅਤੇ ਸਖਸੀਅਤਾਂ ਨੂੰ ਇਸ ਅਧਿਆਪਕ ਵਰਗ ਨਾਲ ਹੋ ਰਹੀ ਜਿਆਦਤੀ ਵਿਰੁੱਧ ਸਮੂਹਿਕ ਰੂਪ ਵਿਚ ਆਵਾਜ ਉਠਾਉਣ ਦੀ ਅਪੀਲ ਵੀ ਕੀਤੀ ਤਾਂ ਕਿ ਇਹ ਪੜ੍ਹੇ-ਲਿਖੇ ਅਤੇ ਆਪਣੇ ਕੋਰਸ ਦੇ ਸਮੇ ਪੂਰੇ ਕਰ ਚੁੱਕੇ ਅਧਿਆਪਕ ਵਰਗ ਨੂੰ ਆਪਣੇ ਸਟੇਸਨ ਵੀ ਮਿਲ ਸਕਣ ਅਤੇ ਉਹ ਆਪਣੀਆ ਸਰਕਾਰੀ ਨੌਕਰੀਆ ਤੇ ਸੁਰੱਖਿਅਤ ਰਹਿਕੇ ਆਪਣੇ ਭਵਿੱਖ ਦੀ ਚਿੰਤਾ ਤੋ ਸਰੂਖਰ ਵੀ ਹੋ ਸਕਣ ।

error: Content is protected !!