ਅੱਤਵਾਦੀ ਪੰਨੂੰ ਦੇ ਕਹਿਣ ‘ਤੇ ਖਾਲਿਸਤਾਨੀ ਸਮਰਥਕਾਂ ਨੇ ਪੱਟੀਆਂ ਰੇਲ ਪੱਟੜੀਆਂ, ਥਰਮਲ ਪਲਾਂਟ ਦੀਆਂ ਕੰਧਾਂ ‘ਤੇ ਲਿਖੇ ਭਾਰਤ ਵਿਰੋਧੀ ਨਾਅਰੇ

ਅੱਤਵਾਦੀ ਪੰਨੂੰ ਦੇ ਕਹਿਣ ‘ਤੇ ਖਾਲਿਸਤਾਨੀ ਸਮਰਥਕਾਂ ਨੇ ਪੱਟੀਆਂ ਰੇਲ ਪੱਟੜੀਆਂ, ਥਰਮਲ ਪਲਾਂਟ ਦੀਆਂ ਕੰਧਾਂ ‘ਤੇ ਲਿਖੇ ਭਾਰਤ ਵਿਰੋਧੀ ਨਾਅਰੇ

ਅੰਮ੍ਰਿਤਸਰ (ਵੀਓਪੀ ਬਿਊਰੋ) ਜਿਵੇਂ ਜਿਵੇਂ G-20 ਮੀਟਿੰਗ ਦੀ ਤਰੀਕ ਨੇੜੇ ਆ ਰਹੀ ਹੈ, ਉਸੇ ਦੇ ਨਾਲ ਹੀ ਖਾਲਿਸਤਾਨੀ ਸਮਰੱਥਕ ਜੱਥੇਬੰਦੀ ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਨੇ ਵੀ ਧਮਕੀਆਂ ਤੇਜ਼ ਕਰ ਰਿਹਾ ਹੈ। ਹੁਣ ਉਸ ਨੇ ਇਕ ਹੋਰ ਵੀਡੀਓ ਜਾਰੀ ਕਰ ਕੇ ਭਾਰਤ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ।

ਇਸ ਦੌਰਾਨਸਿੱਖਸ ਫੋਰ ਜਸਟਿਸ ਵੱਲੋਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ (ਲਹਿਰਾ ਮੁਹੱਬਤ) ਬੰਦ ਕਰਵਾਉਣ ਲਈ ਰੇਲ ਪਟੜੀਆਂ ਦੀਆਂ ਕਲਿੱਪਾਂ ਵੀ ਪੱਟ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਥਰਮਲ ਪਲਾਂਟ ਦੀਆਂ ਕੰਧਾਂ ਤੇ “ਪੰਜਾਬ, ਭਾਰਤ ਦਾ ਹਿੱਸਾ ਨਹੀਂ” “ਹਿੰਦੁਸਤਾਨ ਮੁਰਦਾਬਾਦ” ਦੇ ਛਾਪੇ ਲਾਏ ਗਏ ਹਨ।
ਇਸ ਦੌਰਾਨ ਉਸ ਨੇ 20 ਬੈਠਕ 15 ਤੋਂ 19 ਮਾਰਚ ਤੱਕ ਰੇਲ ਰੋਕੋ ਦਾ ਸੱਦਾ ਦਿਤਾ ਹੈ। ਉਸ ਨੇ ਕਿਹਾ ਕਿ ਜੇ ਕੋਈ ਅਣਸੁਖਾਂਵੀ ਘਟਨਾ ਵਾਪਰ ਦੀ ਹੈ ਤਾਂ ਉਸਦੀ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ, ਗਵਰਨਰ ਪ੍ਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ।

error: Content is protected !!