ਵਾਇਰਲ ਹੋ ਰਹੀਆਂ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਕਿ ਉਹ ਥਾਣੇ ‘ਚ ਹੈ

ਨਵੀਂ ਦਿੱਲੀ 20 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ।

ਉਨ੍ਹਾਂ ਨੇ ਕਿਹਾ, “ਕੇਂਦਰ ਕੋਲ 50 ਕੰਪਨੀਆਂ ਹਨ ਅਤੇ ਅੱਧੀਆਂ ਪੰਜਾਬ ਪੁਲਿਸ ਹਨ। ਇਹ ਲੋਕ ਕੀ ਕਰ ਰਹੇ ਹਨ? ਇਹ ਓਹੀ ਪੰਜਾਬ ਪੁਲਿਸ ਹੈ ਜਿਸ ਨੇ 2016 ‘ਚ ਫ਼ੌਜ ਆਉਣ ਤੋਂ ਪਹਿਲਾਂ ਹੀ ਪਾਕਿਸਤਾਨ ਤੋਂ ਆਏ “ਅੱਤਵਾਦੀਆਂ” ਨੂੰ ਮਾਰ ਦਿੱਤਾ ਸੀ।” ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ, “ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਗਿਆ, ਕੀ ਕੋਈ ਪਾਕਿਸਤਾਨ ਤੋਂ ਹੈਲੀਕਾਪਟਰ ਲਿਆ ਕੇ ਲੈ ਗਿਆ। ਇਹ ਖੇਡ ਪੰਜਾਬ ਦੇ ਲੋਕਾਂ ਨਾਲ ਜਾਣਬੁੱਝ ਕੇ ਖੇਡੀ ਜਾ ਰਹੀ ਹੈ। ਮੈਂ ਇਨ੍ਹਾਂ ਨੂੰ ਇਹ ਜਾਣਬੁੱਝ ਕੇ ਖੇਡ ਨਾ ਖੇਡਣ ਦੀ ਚੇਤਾਵਨੀ ਦੇਣਾ ਚਾਹੁੰਦੀ ਹਾਂ। “

