ਕਿੰਨਰ ‘ਤੇ ਦਿਲ ਹਾਰ ਗਿਆ ਨੌਜਵਾਨ, ਵਿਆਹ ਕਰਵਾ ਕੇ 6 ਮਹੀਨੇ ਬਾਅਦ ਹੀ ਉਤਰ ਗਿਆ ਪਿਆਰ ਦਾ ਭੂਤ ਤਾਂ ਕਰ’ਤਾ ਇਹ ਕਾਰਾ

ਕਿੰਨਰ ‘ਤੇ ਦਿਲ ਹਾਰ ਗਿਆ ਨੌਜਵਾਨ, ਵਿਆਹ ਕਰਵਾ ਕੇ 6 ਮਹੀਨੇ ਬਾਅਦ ਹੀ ਉਤਰ ਗਿਆ ਪਿਆਰ ਦਾ ਭੂਤ ਤਾਂ ਕਰ’ਤਾ ਇਹ ਕਾਰਾ

ਮੁਜਫਰਪੁਰ (ਵੀਓਪੀ ਬਿਊਰੋ) ਬਿਹਾਰ ਦੇ ਮੁਜਫਰਪੁਰ ਵਿੱਚ ਇਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰੋਗਰਾਮ ਦੌਰਾਨ ਨੱਚਣ ਆਏ ਕਿੰਨਰ ਨਾਲ ਇੱਕ ਲੜਕੇ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਫਿਰ ਜਦ ਛੇ ਮਹੀਨੇ ਬਾਅਦ ਹੀ ਵਿਆਹ ਦਾ ਚਾਅ ਤੇ ਪਿਆਰ ਦਾ ਭੂਤ ਉਤਰ ਗਿਆ ਤਾਂ ਲੜਕੇ ਨੇ ਕਿੰਨਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।


ਇਸ ਦੌਰਾਨ ਦੁਖੜਾ ਸੁਣਾਉਂਦੇ ਹੋਏ ਕਿੰਨਰ ਨੋ ਕਿਹਾ ਕਿ ਸਭ ਕੁਝ ਜਾਣਦੇ ਹੋਏ ਵੀ ਉਸਨੇ ਵਿਆਹ ਦਾ ਪ੍ਰਸਤਾਵ ਮੇਰੇ ਸਾਹਮਣੇ ਰੱਖਿਆ। ਮੈਂ ਕਿਹਾ ਮੈਂ ਤੁਹਾਨੂੰ ਹੋਰ ਕੁੜੀਆਂ ਵਾਂਗ ਬੱਚੇ ਨਹੀਂ ਦੇ ਸਕਦਾ। ਤੇਰੀ ਮੇਰੇ ਨਾਲ ਕੋਈ ਜਿੰਦਗੀ ਨਹੀਂ, ਪਰ ਉਹ ਨਾ ਮੰਨਿਆ। ਇਸ ਤੋਂ ਬਾਅਦ ਅਸੀਂ ਮੰਦਰ ਵਿੱਚ ਵਿਆਹ ਕਰਵਾ ਲਿਆ। ਵਿਆਹ ਦੀ ਸ਼ੁਰੂਆਤ ‘ਚ ਸਭ ਕੁਝ ਠੀਕ-ਠਾਕ ਸੀ ਪਰ 6 ਮਹੀਨੇ ਬਾਅਦ ਹੀ ਉਨ੍ਹਾਂ ਦੀ ਲੜਾਈ ਸ਼ੁਰੂ ਹੋ ਗਈ। ਮੈਨੂੰ ਘਰੋਂ ਕੱਢ ਦਿੱਤਾ ਕਹਿਣ ਲੱਗਾ ਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਹਾਂ। ਇਹ ਸਾਰਾ ਮਾਮਲਾ ਅਹੀਆਪੁਰ ਦਾ ਹੈ। ਕਿੰਨਰ SKMCH ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

ਕਿੰਨਰ ਨੇ ਬੋਚਾਹਾ ਥਾਣੇ ‘ਚ ਦੋਸ਼ੀ ਨੌਜਵਾਨ ਖਿਲਾਫ ਸ਼ਿਕਾਇਤ ਦਿੱਤੀ ਹੈ। ਜਿੱਥੋਂ ਉਸ ਨੂੰ ਅਹੀਆਪੁਰ ਥਾਣੇ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਮੁਲਜ਼ਮ ਬੋਚਾ ਥਾਣਾ ਰਾਮਪੁਰ ਜੈਪਾਲ ਦਾ ਰਹਿਣ ਵਾਲਾ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਘਰ ਛੱਡ ਦਿੱਤਾ। ਹੁਣ ਉਹ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ।

ਕਿੰਨਰ ਨੇ ਜਿਸ ਨਾਬਾਲਗ ਲੜਕੇ ‘ਤੇ ਇਲਜ਼ਾਮ ਲਗਾਏ ਹਨ, ਨੇ ਕਿਹਾ ਕਿ ਮੇਰੀ ਕਿੰਨਰ ਨਾਲ ਸਿਰਫ ਦੋਸਤੀ ਸੀ। ਦੋਸਤੀ ਵਿੱਚ ਇਕੱਠੇ ਰਹਿੰਦੇ ਸਨ। ਸਾਡੇ ਦੋਵਾਂ ਦਾ ਵਿਆਹ ਨਹੀਂ ਹੋਇਆ ਸੀ। ਉਹ ਮੈਨੂੰ ਫਸਾ ਰਹੀ ਹੈ। ਉਹ ਜੋ ਫੋਟੋ ਦਿਖਾ ਰਹੀ ਹੈ, ਉਹ ਵੀ ਗਲਤ ਹੈ। ਇਕ ਦਿਨ ਉਹ ਮੰਦਰ ਵਿਚ ਜਲ ਚੜ੍ਹਾਉਣ ਗਈ ਸੀ। ਉਸ ਦਿਨ ਉਹ ਪਹਿਲਾਂ ਹੀ ਮਾਲਾ ਅਤੇ ਸਿੰਦੂਰ ਪਹਿਨ ਕੇ ਮੰਦਰ ਆਈ ਸੀ। ਉਸ ਨੇ ਕਿਹਾ ਕਿ ਸਾਰੇ ਦੋਸਤ ਝੂਠੇ ਹਨ।

error: Content is protected !!