Sad News; ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਈ ਅਧਿਆਪਕਾਂ ਦੀ ਗੱਡੀ, ਤਿੰਨ ਦੀ ਮੌਤ, ਚਾਰ ਗੰਭੀਰ

Sad News; ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਈ ਅਧਿਆਪਕਾਂ ਦੀ ਗੱਡੀ, ਤਿੰਨ ਦੀ ਮੌਤ, ਚਾਰ ਗੰਭੀਰ

 

ਫਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਨੇੜਲੇ ਪਿੰਡ ਖਾਈ ਫੇਮੇ ਕੇ ਤੋਂ ਇਕ ਬੇਹੱਦ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਅੱਜ ਸ਼ੁੱਕਰਵਾਰ ਦੇ ਦਿਨ ਸਵੇਰ ਦੇ ਸਮੇਂ ਹੀ ਵਾਪਰੇ ਇਕ ਭਿਆਨਕ ਦਰਦਨਾਕ ਹਾਦਸੇ ਵਿੱਚ ਤਿੰਨ ਅਧਿਆਪਕਾਂ ਦਾ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਅਧਿਆਪਕਾਂ ਦੀ ਟ੍ਰੈਕ ਕਾਰ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਉਥੇ ਚਾਰ ਅਧਿਆਪਕ ਗੰਭੀਰ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!