ਐੱਸਜੀਪੀਸੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਖਾਲਸਾ ਵਹੀਰ ਰਾਹੀ ਵੱਡੀ ਗਿਣਤੀ ‘ਚ ਜੁੜ ਰਹੀ ਸੀ ਸੰਗਤ

ਐੱਸਜੀਪੀਸੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਖਾਲਸਾ ਵਹੀਰ ਰਾਹੀ ਵੱਡੀ ਗਿਣਤੀ ‘ਚ ਜੁੜ ਰਹੀ ਸੀ ਸੰਗਤ

 

ਵੀਓਪੀ ਬਿਊਰੋ- ਅੰਮ੍ਰਿਤਪਾਲ ਸਿੰਘ ਭਵਿੱਖ ਵਿੱਚ ਐਸਜੀਪੀਸੀ ਚੋਣਾਂ ਲੜਨ ਦੀ ਵੀ ਤਿਆਰੀ ਕਰ ਰਹੇ ਸਨ। ਉਸ ਨੇ ਖਾਲਸਾ ਵਹੀਰ ਰਾਹੀਂ ਸੰਗਤ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਜਥੇਦਾਰੀ ਦੇ ਕੁਝ ਵਰਕਰਾਂ ਨਾਲ ਸੰਪਰਕ ਬਣਾਇਆ ਸੀ। ਖਾਲਸਾ ਵਹੀਰ ਦੇ ਜਰੀਏ ਵੱਡੀ ਗਿਣਤੀ ਵਿੱਚ ਸੰਗਤ ਉਸ ਨਾਲ ਜੁੜ ਰਹੀ ਸੀ।

ਇਹਨਾਂ ਜੱਥੇਬੰਦੀਆਂ ਦੇ ਲੋਕ ਵੀ ਅੰਮ੍ਰਿਤਪਾਲ ਦੀ ਖਾਲਸਾ ਵਹੀਰ ਵਿੱਚ ਸ਼ਾਮਲ ਹੁੰਦੇ ਸਨ। ਇਸ ਦੀ ਸਾਰੀ ਯੋਜਨਾ ਪਪਲਪ੍ਰੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਸੀ। ਕਿਉਂਕਿ ਪਪਲਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਪੀ.ਸੀ.) ਦੀਆਂ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹ ਜਾਣਦਾ ਸੀ ਕਿ ਕੋਈ ਵੀ ਸੰਸਥਾ ਪੰਥ ਦੇ ਖੇਤਰਾਂ ਵਿੱਚ ਤਾਕਤਵਰ ਨਹੀਂ ਹੋ ਸਕਦੀ ਜਦੋਂ ਤੱਕ ਉਹ ਸ਼੍ਰੋਮਣੀ ਕਮੇਟੀ ਵਿੱਚ ਦਾਖਲ ਨਹੀਂ ਹੁੰਦੀ।

ਇਸ ਲਈ ਉਸ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਤਿਆਰੀ ਕਰ ਲਈ ਸੀ। ਇਸ ਦੇ ਲਈ ਅੰਮ੍ਰਿਤਪਾਲ ਦੇ ਸਾਥੀਆਂ ਨੇ ਸਾਰੇ ਅਕਾਲੀ ਦਲ ਵਿਰੋਧੀ ਧੜਿਆਂ ਦੇ ਵਰਕਰਾਂ ਅਤੇ ਆਗੂਆਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਹਿੰਦੀ ਨਿਊਜ ਚੈਨਲਾਂ ਦੀਆਂ ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਖਾਲਸਾ ਵਹੀਰ ਦੌਰਾਨ ਸ਼ਾਮਲ ਹੋਏ ਸਾਰੇ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਲਈ ਆਪਣੀਆਂ ਵੋਟਾਂ ਬਣਾਉਣ ਲਈ ਕਿਹਾ ਗਿਆ ਸੀ।

error: Content is protected !!