ਬ੍ਰੇਕਅਪ ਦੇ ਸ਼ਿਕਾਰ ਨੌਜਵਾਨਾਂ ਦੀ ਮਦਦ ਕਰੇਗੀ ਸਰਕਾਰ, ਕਰੋੜਾਂ ਦਾ ਫੰਡ ਜਾਰੀ ਕਰਨ ਦਾ ਐਲਾਨ

ਬ੍ਰੇਕਅਪ ਦੇ ਸ਼ਿਕਾਰ ਨੌਜਵਾਨਾਂ ਦੀ ਮਦਦ ਕਰੇਗੀ ਸਰਕਾਰ, ਕਰੋੜਾਂ ਦਾ ਫੰਡ ਜਾਰੀ ਕਰਨ ਦਾ ਐਲਾਨ


ਵੀਓਪੀ ਬਿਊਰੋ, ਇੰਟਰਨੈਸ਼ਨਲ- ਇਕ ਦੇਸ਼ ਦੀ ਸਰਕਾਰ ਨੇ ਨੌਜਵਾਨਾਂ ਦੇ ਹੁੰਦੇ ਬ੍ਰੇਕਅਪ ਨੂੰ ਵੱਡੀ ਸਮੱਸਿਆ ਵਜੋਂ ਦੇਖਦੇ ਹੋਏ ਇਸ ਲਈ ਇਕ ਨਿਵੇਕਲਾ ਕਦਮ ਉਠਾਇਆ ਹੈ। ਬ੍ਰੇਕਅਪ ਹੋਣ ਕਾਰਨ ਡਿਪ੍ਰੈਸ਼ਨ ਵਿਚ ਜਾਣ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਨੇ ਮੁਹਿੰਮ ਆਰੰਭੀ ਹੈ।
ਦੱਸਦੇਈਏ ਕਿ ਨਿਊਜ਼ੀਲੈਂਡ ਸਰਕਾਰ ਕਿਸ਼ੋਰਾਂ ਨੂੰ ਬ੍ਰੇਕਅੱਪ ਤੋਂ ਉਭਰਨ ਵਿਚ ਮਦਦ ਕਰਨ ਜਾ ਰਹੀ ਹੈ। ਇਸ ਮੁਹਿੰਮ ਦਾ ਨਾਂ ਲਵ ਬੈਟਰ ਕੰਪੈਨੀਅਨ ਰੱਖਿਆ ਗਿਆ ਹੈ। ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਦੀ ਸਾਥੀ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਬਿਹਤਰ ਢੰਗ ਨਾਲ ਅੱਗੇ ਵਧਣ ਵਿਚ ਸਹਾਇਤਾ ਕਰਨਾ ਹੈ।


ਦਰਅਸਲ ਦਿਲ ਟੁੱਟਣ ਕਾਰਨ ਕਈ ਵਾਰ ਬੱਚਾ ਡਿਪ੍ਰੈਸ਼ਨ ਵਿਚ ਚਲਾ ਜਾਂਦਾ ਹੈ ਤੇ ਖ਼ੁਦਕੁਸ਼ੀ ਤਕ ਕਰ ਲੈਂਦਾ ਹੈ। ਅਜਿਹੇ ਮਾਮਲਿਆਂ ਨੂੰ ਰੋਕਣ ਲਈ ਨਿਊਜ਼ੀਲੈਂਡ ਸਰਕਾਰ ਨੇ ਆਪਣੇ ਦੇਸ਼ ਦੇ ਨੌਜਵਾਨਾਂ ਲਈ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਲਈ ਕਰੋੜਾਂ ਦਾ ਫੰਡ ਦੇਣ ਦਾ ਵੀ ਐਲਾਨ ਕੀਤਾ ਹੈ।
ਨਿਊਜ਼ੀਲੈਂਡ ਸਰਕਾਰ ਮੁਤਾਬਕ ਇਸ ਮੁਹਿੰਮ ਲਈ 4 ਮਿਲੀਅਨ ਡਾਲਰ ਦਾ ਬਜਟ ਖਰਚ ਕੀਤਾ ਜਾਵੇਗਾ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਰਕਮ 33 ਕਰੋੜ ਰੁਪਏ ਬਣਦੀ ਹੈ।


ਲਵ ਬੈਟਰ ਮੁਹਿੰਮ ਵਿਚ ਸਰਕਾਰ ਨੌਜਵਾਨਾਂ ਦਾ ਸਾਥ ਲਵੇਗੀ। ਮੁਹਿੰਮ ਚਲਾਉਣ ਵਾਲੇ ਨੌਜਵਾਨ ਸਰਕਾਰ ਦੇ ਸਮਾਜਿਕ ਵਿਕਾਸ ਮੰਤਰਾਲੇ ਤੋਂ ਫੰਡ ਪ੍ਰਾਪਤ ਕਰਨਗੇ ਜੋ ਬ੍ਰੇਕਅਪ ਤੋਂ ਗੁਜ਼ਰ ਰਹੇ ਨੌਜਵਾਨ ਮੁੰਡੇ-ਕੁੜੀਆਂ ਨੂੰ ਮੀਡੀਆ ਤੇ ਸੋਸ਼ਲ ਮੀਡੀਆ ਜ਼ਰੀਏ ਪਲੇਟਫਾਰਮ ਮੁਹੱਈਆ ਕਰਵਾਉਣਗੇ ਤਾਂ ਜੋ ਉਹ ਇਸ ਡਿਪ੍ਰੈਸ਼ਨ ਵਿਚੋਂ ਨਿਕਲ ਕੇ ਅੱਗੇ ਉਕਤ ਰਿਸ਼ਤੇ ਵਿਚੋਂ ਨਿਕਲ ਕੇ ਅੱਗੇ ਵੱਧ ਸਕਣ ਤੇ ਵਧੀਆ ਜੀਵਨ ਜੀਅ ਸਕਣ।

error: Content is protected !!